Home » ਪੋਕੀਨੋ ‘ਚ ਦੋ ਟਰੱਕਾਂ ਦੀ ਹੋਈ ਟੱਕਰ ਵਿੱਚ ਇੱਕ ਡਰਾਈਵਰ ਦੀ ਮੌਕੇ ‘ਤੇ ਮੌਤ…
Home Page News • New Zealand Local News • NewZealand

ਪੋਕੀਨੋ ‘ਚ ਦੋ ਟਰੱਕਾਂ ਦੀ ਹੋਈ ਟੱਕਰ ਵਿੱਚ ਇੱਕ ਡਰਾਈਵਰ ਦੀ ਮੌਕੇ ‘ਤੇ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਤੋ ਹਮਿਲਟਨ ਨੂੰ ਜਾਂਦੇ ਬੰਬੇ ਨਜਦੀਕ ਪੈਦੇ ਇਲਾਕੇ ਪੋਕੀਨੋ ਵਿਖੇ ਅੱਜ ਸਵੇਰੇ ਦੋ ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਅਧਿਕਾਰੀ ਰਿਜਿਸ ਰੋਡ ਪੋਕੀਨੋ ‘ਤੇ ਵਾਪਰੇ ਇੱਕ ਹਾਦਸੇ ਦੀ ਜਾਂਚ ਕਰ ਰਹੇ ਹਨ।ਬੁਲਾਰੇ ਨੇ ਦੱਸਿਆ, “ਇਹ ਹਾਦਸਾ ਦੋ ਟਰੱਕਾਂ ਦੀ ਟੱਕਰ ਵਿੱਚ ਹੋਇਆ ਅਤੇ ਇਹ ਸਵੇਰੇ 8.30 ਵਜੇ ਦੇ ਕਰੀਬ ਵਾਪਰਿਆ।ਅਫ਼ਸੋਸ ਦੀ ਗੱਲ ਹੈ ਕਿ ਇੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।ਘਟਨਾ ਦੀ ਜਾਂਚ ਚੱਲ ਰਹੀ ਹੈ ਅਤੇ ਸੀਰੀਅਸ ਕਰੈਸ਼ ਯੂਨਿਟ ਮੌਕੇ ‘ਤੇ ਪਹੁੰਚਿਆ ਹੋਇਆ ਹੈ।