Home » ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਲਗਭਗ 5000 ਰੂਸੀ ਲੋਕਾਂ ‘ਤੇ ਲਗਾਈਆਂ ਪਾਬੰਦੀਆਂ
Home Page News World World News

ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਲਗਭਗ 5000 ਰੂਸੀ ਲੋਕਾਂ ‘ਤੇ ਲਗਾਈਆਂ ਪਾਬੰਦੀਆਂ

Spread the news

ਅਮਰੀਕਾ ਨੇ 24 ਫਰਵਰੀ ਨੂੰ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਮਾਸਕੋ ਦੀ ਚੋਟੀ ਦੀ ਲੀਡਰਸ਼ਿਪ ਅਤੇ ਕੁਲੀਨ ਵਰਗ ਦੇ ਲੋਕਾਂ ਸਮੇਤ ਲਗਭਗ 5,000 ਨਾਗਰਿਕਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ, “ਅਸੀਂ, ਆਪਣੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ, ਕ੍ਰੇਮਲਿਨ ਦੇ ਅਧਿਕਾਰੀਆਂ ‘ਤੇ ਵੀਜ਼ਾ ਪਾਬੰਦੀਆਂ ਸਮੇਤ ਕਈ ਪਾਬੰਦੀਆਂ ਲਗਾਈਆਂ ਹਨ। ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਅਮਰੀਕਾ ਨੇ 24 ਫਰਵਰੀ, 2022 ਤੋਂ ਲਗਭਗ 5,000 ਲੋਕਾਂ ‘ਤੇ ਵੀਜ਼ਾ ਪਾਬੰਦੀਆਂ ਲਗਾਉਣ ਲਈ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ “ਅਸੀਂ ਰੂਸੀ ਹਮਲੇ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨਾ ਜਾਰੀ ਰੱਖਾਂਗੇ ਅਤੇ ਉਹਨਾਂ ਦੇ ਵਿਵਹਾਰ ਲਈ ਉਹਨਾਂ ਨੂੰ ਜਵਾਬਦੇਹ ਠਹਿਰਾਵਾਂਗੇ”। ਅਸੀਂ ਕ੍ਰੇਮਲਿਨ ਨੂੰ ਜਵਾਬਦੇਹ ਬਣਾਉਣ ਲਈ ਸਾਰੇ ਉਪਾਵਾਂ ‘ਤੇ ਵਿਚਾਰ ਕਰ ਰਹੇ ਹਾਂ। ਬੁਲਾਰੇ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਅਮਰੀਕਾ ਵਿਚ ਰੂਸ ਦੇ ਰਾਜਦੂਤ ਨੇ 18 ਅਗਸਤ ਨੂੰ ਵਿਦੇਸ਼ ਵਿਭਾਗ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਅਮਰੀਕਾ ਨੇ ਯੂਕਰੇਨ ‘ਤੇ ਜੰਗ ਨੂੰ ਹੋਰ ਵਧਾਉਣ ਦੇ ਵਿਰੁੱਧ ਰੂਸ ਨੂੰ ਸਾਵਧਾਨ ਕੀਤਾ ਸੀ। ਇਸ ਦੇ ਨਾਲ ਹੀ, ਮਾਸਕੋ ਨੂੰ ਯੂਕਰੇਨ ਦੇ ਪਰਮਾਣੂ ਟਿਕਾਣਿਆਂ ਦੇ ਅੰਦਰ ਜਾਂ ਨੇੜੇ ਸਾਰੇ ਫੌਜੀ ਅਪਰੇਸ਼ਨਾਂ ਨੂੰ ਰੋਕਣ ਅਤੇ ਜ਼ਪੋਰਿਜ਼ਝਿਆ ਪ੍ਰਮਾਣੂ ਪਲਾਂਟ ਦਾ ਕਬਜ਼ਾ ਯੁੱਧਗ੍ਰਸਤ ਦੇਸ਼ ਨੂੰ ਵਾਪਸ ਦੇਣ ਲਈ ਕਿਹਾ ਗਿਆ ਸੀ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਮੀਟਿੰਗ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਆਪਣੀ ਰੈਗੂਲਰ ਨਿਊਜ਼ ਕਾਨਫਰੰਸ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ, ਦੁਨੀਆ ਭਰ ਦੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਦੇ ਹੋਏ, ਬੇਮਿਸਾਲ ਗਤੀ ਨਾਲ ਆਪਣੇ ਰਣਨੀਤਕ ਪੈਟਰੋਲੀਅਮ ਭੰਡਾਰਾਂ ਦੀ ਸਹੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੂਸ ਯੂਕਰੇਨ, ਇਸ ਦੇ ਲੋਕਾਂ, ਇਸ ਦੀ ਆਜ਼ਾਦੀ, ਲੋਕਤੰਤਰ ਅਤੇ ਇਸ ਦੀ ਖੇਤਰੀ ਅਖੰਡਤਾ ‘ਤੇ ਵਹਿਸ਼ੀ ਹਮਲੇ ਕਰ ਰਿਹਾ ਹੈ।