Home » ਪਾਕਿਸਤਾਨ ‘ਚ ਭਿਆਨਕ ਹੜ੍ਹ ਦਾ ਕਹਿਰ,1 ਹਜ਼ਾਰ ਤੋ ਵੱਧ ਲੋਕਾਂ ਦੀ ਮੌਤ…
Home Page News • India • World • World News

ਪਾਕਿਸਤਾਨ ‘ਚ ਭਿਆਨਕ ਹੜ੍ਹ ਦਾ ਕਹਿਰ,1 ਹਜ਼ਾਰ ਤੋ ਵੱਧ ਲੋਕਾਂ ਦੀ ਮੌਤ…

Spread the news

ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਹੜ੍ਹ ਕਾਰਨ ਕਰੀਬ 33 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਕਾਰਨ 1,033 ਲੋਕ ਮਾਰੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ। ਜਿਸ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੂੰ ਬਚਾਅ ਅਤੇ ਰਾਹਤ ਕਾਰਜਾਂ ‘ਚ ਮਦਦ ਲਈ ਪਾਕਿਸਤਾਨੀ ਫੌਜ ਨੂੰ ਉਤਾਰਨਾ ਪਿਆ। ਹੜ੍ਹਾਂ ਨੇ ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਪਾਕਿਸਤਾਨ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ 3,000 ਕਿ.ਮੀ. 150 ਤੋਂ ਵੱਧ ਸੜਕਾਂ, ਕਰੀਬ 150 ਪੁਲ ਅਤੇ ਕਰੀਬ ਸੱਤ ਲੱਖ ਘਰ ਤਬਾਹ ਹੋ ਗਏ ਹਨ।