Home » ਪੁੱਕੀਕੁਹੀ ‘ਚ ਰੋਡ ਪਾਰ ਕਰ ਰਹੀ ਔਰਤ ਹੋਈ ਹਾਦਸੇ ਦਾ ਸ਼ਿਕਾਰ
Home Page News • New Zealand Local News • NewZealand

ਪੁੱਕੀਕੁਹੀ ‘ਚ ਰੋਡ ਪਾਰ ਕਰ ਰਹੀ ਔਰਤ ਹੋਈ ਹਾਦਸੇ ਦਾ ਸ਼ਿਕਾਰ

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਦੱਖਣੀ ਆਕਲੈਂਡ ਦੇ ਪੁੱਕੀਕੁਹੀ ਵਿੱਚ ਅੱਜ ਸਵੇਰ ਇੱਕ ਬੱਸ ਨਾਲ ਪੈਦਲ ਜਾ ਰਹੀ ਔਰਤ ਦੇ ਬੱਸ ਨਾਲ ਟਕਰਾਅ ਜਾਣ ਨਾਲ ਮੌਤ ਹੋਣ ਦੀ ਖ਼ਬਰ ਹੈ ਇਹ ਹਾਦਸਾ ਕਿੰਗ ਸਟ੍ਰੀਟ ਅਤੇ ਮੈਨੁਕਾਊ ਰੋਡ ਨੂੰ ਜੋੜਨ ਵਾਲੇ ਇੱਕ ਵਿਅਸਤ ਚੌਕ ‘ਤੇ ਵਾਪਰਿਆ ਹੈ।ਘਟਨਾ ਸਥਾਨ ਤੇ ਪੁਲਿਸ ਅਧਿਕਾਰੀ ਅਤੇ ਸੇਂਟ ਜੌਹਨ ਸਟਾਫ ਅਤੇ ਫਾਇਰਫਾਈਟਰ ਦੀ ਟੀਮ ਮੌਕੇ ਤੇ ਪਹੁੰਚੀ।ਪੁਲਿਸ ਵੱਲੋਂ ਰਾਸਤੇ ਨੂੰ ਬੰਦ ਕੀਤਾ ਗਿਆਂ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।