Home » ਪੰਜਾਬ ਸਰਕਾਰ ਲਾਲੜੂ ਵਿਖੇ ਸਥਾਪਿਤ ਕਰੇਗੀ ਫਾਇਰ ਐਂਡ ਐਮਰਜੈਂਸੀ ਸਰਵਸਿਜ ਟਰੇਨਿੰਗ ਇੰਸਟੀਚਿਊਟ…
Home Page News India India News

ਪੰਜਾਬ ਸਰਕਾਰ ਲਾਲੜੂ ਵਿਖੇ ਸਥਾਪਿਤ ਕਰੇਗੀ ਫਾਇਰ ਐਂਡ ਐਮਰਜੈਂਸੀ ਸਰਵਸਿਜ ਟਰੇਨਿੰਗ ਇੰਸਟੀਚਿਊਟ…

Spread the news

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ ਟਰੇਨਿੰਗ ਇੰਸਟੀਚਿਊਟ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾਂ ਇੰਸਟੀਚਿਊਟ ਹੋਵੇਗਾ। ਇਸ ਵਿੱਚ ਨੌਜਵਾਨਾਂ ਨੂੰ ਅੱਗ ਨਾਲ ਵਾਪਰਨ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਲਈ ਨਵੀਨਤਮ ਤਰੀਕਿਆਂ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ  ਕਿ ਇਹ ਹਾਈ ਟੈਕ ਇੰਸਟੀਚਿਊਟ ਐੱਸ. ਏ. ਐੱਸ. ਨਗਰ ਦੇ ਲਾਲੜੂ ਕਸਬੇ ਵਿੱਚ ਬਣਾਇਆ ਜਾਵੇਗਾ। ਤਕਰੀਬਨ 20 ਏਕੜ ਰਕਬੇ ਵਿੱਚ ਬਣਨ ਵਾਲਾ ਇਹ ਇੰਸਟੀਚਿਊਟ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਵੇਗਾ ਅਤੇ ਇਹ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ ਵਿਭਾਗ ਦੇ ਅਧੀਨ ਹੋਵੇਗਾ। ਉਨਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਅਤਿ ਆਧੁਨਿਕ ਤਕਨੀਕਾਂ ਦੀ ਉੱਚ ਦਰਜੇ ਦੀ ਟਰੇਨਿੰਗ ਦਿੱਤੀ ਜਾਵੇਗੀ। ਇਸ ਵਿੱਚ ਅੱਗ ਬੁਝਾਉਣ, ਰੈਸਕਿਊ ਕਰਨ, ਫਾਇਰ ਐਕਟਸ, ਸਟੇਟ ਐਕਟਾਂ, ਨੈਸ਼ਨਲ ਬਿਲਡਿੰਗ ਕੋਡ, ਫਾਇਰ ਸੇਫ਼ਟੀ ਸਟੈਡਡਰਜ, ਇੰਡਸਟਰੀਅਲ ਸਟੈਡਡਰਜ, ਐਮਰਜੈਂਸੀ ਰਿਸਪੋਂਸ ਸਿਸਟਮ, ਸਪੈਸ਼ਲ ਸਰਵਿਸ ਕਾਲਜ਼, ਐਮਰਜੈਂਸੀ ਹਾਲਾਤ ਨਾਲ ਨਜਿੱਠਣ ਆਦਿ ਦੇ ਕੋਰਸ ਕਰਵਾਏ ਜਾਣਗੇ। ਇਸ ਵਿਚ ਸੇਫ਼ਟੀ ਦੇ ਹਾਈ-ਟੈਕ ਸਾਮਾਨ ਨਾਲ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਡਾ. ਇੰਦਰਬੀਰ ਨਿੱਜਰ  ਮੁਤਾਬਕ ਟ੍ਰੇਨਿੰਗ ਇੰਟਰਨੈਸ਼ਨਲ ਪੱਧਰ ਦੇ ਟਰੇਂਡ ਇੰਸਟਰਕਟਰਾਂ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਟ੍ਰੇਨਿੰਗ ਵਾਸਤੇ ਪੰਜਾਬ ਫਾਇਰ ਸਰਵਸਿਜ ਵਿੱਚ ਕੰਮ ਕਰ ਰਹੇ ਯੋਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਦੇ ਖੁੱਲ੍ਹਣ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਸ ਤੋਂ ਇਲਾਵਾ ਫਾਇਰ ਸਰਵਸਿਜ ਵਿਚ ਪਹਿਲਾਂ ਤੋਂ ਹੀ ਸੇਵਾ ਨਿਭਾ ਰਹੇ ਅਧਿਕਾਰੀ/ਮੁਲਾਜ਼ਮ ਵੀ ਇਥੋਂ ਅਡਵਾਂਸ ਕੋਰਸ ਕਰ ਸਕਣਗੇ। ਇਸ ਦੇ ਨਾਲ ਉਨ੍ਹਾਂ ਨੂੰ ਵਿਭਾਗੀ ਤਰੱਕੀ ਦੇ ਮੌਕੇ ਉਪਲਬਧ ਹੋਣਗੇ।