ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੁਲਿਸ ਨੇ ਜੁਲਾਈ ਵਿੱਚ ਆਕਲੈਂਡ ਦੇ ਇੱਕ ਸ਼ਾਪਿੰਗ ਸੈਂਟਰ ਵਿੱਚ ਇੱਕ ਬਜ਼ੁਰਗ ਵਿਅਕਤੀ ਉੱਤੇ ਬੇਰਹਿਮੀ ਨਾਲ ਹਮਲਾ ਕਰਨ ਅਤੇ ਲੁੱਟਣ ਦੇ ਸ਼ੱਕ ਵਿੱਚ ਇੱਕ ਵਿਅਕਤੀ ਦੀ ਇੱਕ ਫੋਟੋ ਜਾਰੀ ਕੀਤੀ ਹੈ।29 ਜੁਲਾਈ ਨੂੰ ਹੋਈ ਡਕੈਤੀ ਦੀ ਜਾਂਚ ਵਿੱਚ ਪੁਲਿਸ ਲੋਕਾਂ ਦਾ ਸਹਿਯੋਗ ਮੰਗ ਰਹੀ ਹੈ।ਡਿਟੈਕਟਿਵ ਸੀਨੀਅਰ ਸਾਰਜੈਂਟ ਗ੍ਰੇਗ ਬ੍ਰਾਂਡ ਨੇ ਕਿਹਾ, “ਸਾਡੀ ਜਾਂਚ ਦੇ ਹਿੱਸੇ ਵਜੋਂ, ਪੁਲਿਸ ਇੱਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕਰ ਰਹੀ ਹੈ ਜਿਸ ਦੀ ਅਸੀਂ ਪਛਾਣ ਕਰਨਾ ਚਾਹੁੰਦੇ ਹਾਂ।”ਹਮਲਾ ਸਿਲਵੀਆ ਪਾਰਕ ਸ਼ਾਪਿੰਗ ਸੈਂਟਰ ‘ਤੇ ਹੋਇਆ ਸੀ ਅਤੇ ਪੀੜਤ ਨੂੰ ਜਖਮੀ ਹਾਲਤ ਵਿੱਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।ਪੁਲਿਸ ਨੇ ਦੱਸਿਆ ਕਿ ਹਮਲੇ ਦੌਰਾਨ ਵਿਅਕਤੀ ਦਾ ਬਟੂਆ ਅਤੇ ਘੜੀ ਵੀ ਚੋਰੀ ਹੋ ਗਏ ਸਨ।ਪੁਲਿਸ ਨੇ ਕਿਹਾ ਕਿ ਜੇ ਕਿਸੇ ਨੂੰ ਇਸ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾ ਕਿਰਪਾ ਕਰਕੇ ਫਾਈਲ ਨੰਬਰ 220730/7873 ਦਾ ਹਵਾਲਾ ਦੇ ਕੇ ਸਾਡੀ 105 ਫ਼ੋਨ ਸੇਵਾ ਰਾਹੀਂ ਜਾਂ https://www.police.govt.nz/use-105 ‘ਤੇ ‘ਅੱਪਡੇਟ ਮਾਈ ਰਿਪੋਰਟ’ ਦੀ ਵਰਤੋਂ ਕਰਕੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਜਾ ਫਿਰ 0800 555 111 ‘ਤੇ ਕ੍ਰਾਈਮ ਸਟੌਪਰਸ ਰਾਹੀਂ ਗੁਮਨਾਮ ਰੂਪ ਵਿੱਚ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।
ਕੀ ਤੁਸੀ ਜਾਣਦੇ ਹੋ ਇਸ ਵਿਅਕਤੀ ਨੂੰ,ਪੁਲਿਸ ਕਰ ਰਹੀ ਹੈ ਇਸਦੀ ਭਾਲ…
August 30, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












