ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਹਮਿਲਟਨ ਦੇ ਚਾਰਟਵੈਲ ਸ਼ਾਪਿੰਗ ਸੈਂਟਰ ਨੂੰ ਬੀਤੀ ਰਾਤ ਭੰਨ-ਤੋੜ ਅਤੇ ਚੋਰੀ ਦੀ ਤਾਜ਼ਾ ਘਟਨਾ ਸਾਹਮਣੇ ਆਈ ਹੈ।ਪੁਲਿਸ ਦਾ ਕਹਿਣਾ ਹੈ ਕਿ ਕਰੀਬ 1.30 ਵਜੇ ਚੋਰਾਂ ਵੱਲੋਂ ਮਾਲ ਵਿੱਚ ਦਾਖਲ ਹੋਣ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਸੀ।ਜਿੱਥੇ ਉਹਨਾਂ ਇਕ ਦੁਕਾਨ ਤੋ ਵੱਡੀ ਮਾਤਰਾ ਵਿੱਚ ਕੱਪੜੇ ਚੋਰੀ ਕਰ ਲਏ।ਜਿਸ ਤੋ ਬਾਅਦ ਉਹ ਦੂਜੀ ਗੱਡੀ ਵਿੱਚ ਫ਼ਰਾਰ ਹੋ ਗਏ। ਅਪਰਾਧੀਆਂ ਅਤੇ ਵਾਹਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਡਿਟੈਕਟਿਵ ਇੰਸਪੈਕਟਰ ਡੇਰਿਲ ਸਮਿਥ ਦਾ ਕਹਿਣਾ ਹੈ ਕਿ ਪੁਲਿਸ ਕੁਝ ਹੀ ਮਿੰਟਾਂ ਵਿੱਚ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ, ਪਰ ਕਥਿਤ ਅਪਰਾਧੀ ਉਸ ਤੋ ਪਹਿਲਾ ਹੀ ਮੌਕੇ ਤੋ ਭੱਜ ਚੁੱਕੇ ਸਨ।
