ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਸਰਕਾਰ ਵੱਲੋਂ ਜਾਰੀ ਕੋਸਟ ਆਫ ਲੀਵਿੰਗ ਦੀ ਦੂਜੀ ਕਿਸ਼ਤ ਅੱਜ ਖਾਤਿਆਂ ਵਿੱਚ ਪਾਉਣ ਜਾ ਰਹੀ ਹੈ।ਇਸ ਪੈਮੇਂਟ ਨੂੰ ਹਾਸਿਲ ਕਰਨ ਲਈ ਸਲਾਨਾ ਕਮਾਈ $70,000 ਜਾਂ ਇਸ ਤੋਂ ਘੱਟ ਅਤੇ ਵਿਅਕਤੀ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਹ ਵਿੰਟਰ ਐਨਰਜੀ ਪੈਮੇਂਟ ਦਾ ਲਾਭਪਾਤਰੀ ਨਹੀਂ ਹੋਣਾ ਚਾਹੀਦਾ।
ਸਰਕਾਰ ਵਲੋਂ ਇਹ ਕੋਸਟ ਆਫ ਲੀਵਿੰਗ ਤਹਿਤ $816 ਮਿਲੀਅਨ ਲੋਕਾਂ ਦੇ ਖਾਤਿਆਂ ਵਿੱਚ ਪਾਏ ਜਾਣਗੇ ਤੇ ਇਹ ਫੈਸਲਾ ਸਰਕਾਰ ਨੇ 2022 ਦੇ ਬਜਟ ਵਿੱਚ ਲਿਆ ਸੀ।