ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਐਤਵਾਰ ਨੂੰ ਵੈਸਟ ਆਕਲੈਂਡ ਵਿੱਚ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਪੁਲਿਸ ਲੋੜੀਂਦੇ 27 ਸਾਲਾ ਵਿਅਕਤੀ ਦੀ ਭਾਲ ਕਰ ਰਹੀ ਹੈ।ਜੈਡਨ ਹੇਨਸ ਨਾਮ ਦੇ ਇਸ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਜਨਤਾ ਅਪੀਲ ਕੀਤੀ ਹੈ ਕਿ ਜੇਕਰ ਤੁਸੀ ਉਸ ਨੂੰ ਕਿਤੇ ਵੇਖਦੇ ਹੋ ਤਾ ਤੁਰੰਤ 111 ‘ਤੇ ਕਾਲ ਕਰੋ।ਦੱਸ ਦਈਏ ਕਿ ਗੋਲੀਬਾਰੀ ਦੀ ਘਟਨਾ ਬੀਤੇ ਐਤਵਾਰ ਨੂੰ ਦੁਪਹਿਰ 1 ਵਜੇ ਤੋਂ ਬਾਅਦ ਵਾਟਲ ਰੋਡ ਦੇ ਇੱਕ ਪਤੇ ‘ਤੇ ਹੋਈ ਸੀ ਜਿੱਥੇ ਇੱਕ ਵਿਅਕਤੀ ਨੂੰ ਉਸਦੀ ਬਾਂਹ ਅਤੇ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਗੰਭੀਰ ਜਖਮੀ ਹੋ ਗਿਆਂ ਸੀ।
