ਮੰਗਲਵਾਰ ਦੀ ਰਾਤ ਸਿਡਨੀ ਸ਼ਹਿਰ ਦੇ Buxton (Picton ਦੇ ਲਾਗੇ) ਇਲਾਕੇ ਵਿੱਚੋਂ ਗੁਜ਼ਰਦੀ ਸੜਕ East Parade ਤੋਂ ਇੱਕ ਤੇਜ਼ ਰਫਤਾਰ Nissan Navara ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਦਰਖ਼ਤ ਨਾਲ ਜਾ ਟਕਰਾਈ। ਟੱਕਰ ਹੁੰਦਿਆਂ ਹੀ ਕਾਰ ਦੋ ਹਿੱਸਿਆਂ ਵਿੱਚ ਟੁੱਟ ਗਈ। ਟੱਕਰ ਐਨੀ ਜ਼ੋਰਦਾਰ ਸੀ ਕਿ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਆਵਾਜ਼ ਸੁਣਾਈ ਦਿੱਤੀ। ਕੁਝ ਲੋਕ ਬਾਹਰ ਆਏ ਤਾਂ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਕਰ ਸਕੇ। ਹਾਦਸਾ ਐਨਾ ਭੈੜਾ ਸੀ ਕਿ ਚਾਰ ਸੀਟਾਂ ਵਾਲੀ ਇਸ ਕਾਰ ਵਿੱਚ 6 ਨੌਜਵਾਨ ਸਵਾਰ ਸਨ। ਡਰਾਇਵਰ (18) ਤਾਂ ਸਾਹ ਲੈ ਰਿਹਾ ਸੀ। ਪਰ ਪੰਜ ਹੋਰ ਬੱਚੇ ( ਤਿੰਨ ਲੜਕੀਆਂ, ਦੋ ਲੜਕੇ) ਜਿਨ੍ਹਾਂ ਦੀ ਉਮਰ 14 ਤੋਂ 16 ਸਾਲ ਦੇ ਦਰਮਿਆਨ ਸੀ, ਮੌਕੇ ‘ਤੇ ਹੀ ਦਮ ਤੋੜ ਗਏ। ਸਾਰੇ ਹੀ Picton High School ਦੇ ਵਿਦਿਆਰਥੀ ਸਨ। ਤੇਜ਼ ਰਫਤਾਰ ਹਾਦਸੇ ਦਾ ਕਾਰਨ ਬਣੀ। ਕਾਰ ਦੇ ਚਾਲਕ Tyrell Edwards ਤੋਂ ਪੁਲਿਸ ਹੁਣ ਮਾਮਲੇ ਦੀ ਪੜਤਾਲ ਕਰ ਰਹੀ ਹੈ।
