Home » ਆਕਲੈਂਡ ਦੇ ਲਿਨਮਾਲ ਮਾਲ ਵਿੱਚ ਚੋਰਾਂ ਨੇ ਭੰਨੇ ਕਈ ਸਟੋਰ…
Home Page News New Zealand Local News NewZealand

ਆਕਲੈਂਡ ਦੇ ਲਿਨਮਾਲ ਮਾਲ ਵਿੱਚ ਚੋਰਾਂ ਨੇ ਭੰਨੇ ਕਈ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਆਕਲੈਂਡ ਦੇ ਇੱਕ ਮਾਲ ਦੇ ਕਈ ਸਟੋਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਉਹ ਅੱਜ ਸਵੇਰੇ ਨਿਊ ਲਿਨ ਵਿੱਚ ਲਿਨਮਾਲ ਵਿੱਚ ਹੋਈ ਚੋਰੀ ਦੀ ਘਟਨਾ ਸਬੰਧੀ ਜਾਂਚ ਕਰ ਰਹੇ ਹਨ ਜਿੱਥੇ ਇੱਕ ਵਾਹਨ ਦੀ ਵਰਤੋਂ ਇੱਕ ਰੈਮ ਰੇਡ ਵਿੱਚ ਕੀਤੀ ਗਈ ਸੀ।ਅੱਜ ਸਵੇਰੇ 5 ਵਜੇ ਦੇ ਆਸਪਾਸ ਗ੍ਰੇਟ ਨੌਰਥ ਰੋਡ ਤੇ ਮਾਲ ਵਿੱਚ ਦਾਖਲ ਹੋਣ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਸੀ ਅਤੇ ਕੰਪਲੈਕਸ ਵਿੱਚ ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਉਸੇ ਵਾਹਨ ਵਿੱਚ ਮੌਕੇ ਤੋਂ ਫਰਾਰ ਹੋ ਗਏ।ਪੁਲਿਸ ਨੇ ਕਿਹਾ ਕਿ ਘਟਨਾ ਸਬੰਧੀ ਪੁੱਛਗਿੱਛ ਜਾਰੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ।