Home » ਸ਼ੈਰੀਡਨ ਕਾਲਜ  ਪਲਾਜਾ ਵਿੱਚ ਹੋਈ ਹਿੰਸ਼ਕ  ਝੜਪ ਵਿੱਚ ਕਿਰਪਾਨ ਲਹਿਰਾਉਣ ਵਾਲੇ ਸ਼ਖ਼ਸ ਦੀ ਸ਼ਨਾਖਤ ਹੋਈ…
Home Page News India World World News

ਸ਼ੈਰੀਡਨ ਕਾਲਜ  ਪਲਾਜਾ ਵਿੱਚ ਹੋਈ ਹਿੰਸ਼ਕ  ਝੜਪ ਵਿੱਚ ਕਿਰਪਾਨ ਲਹਿਰਾਉਣ ਵਾਲੇ ਸ਼ਖ਼ਸ ਦੀ ਸ਼ਨਾਖਤ ਹੋਈ…

Spread the news

ਬੀਤੇਂ ਦਿਨੀ  ਲੰਘੀ 28 ਅਗਸਤ ਵਾਲੇ ਦਿਨ ਕੈਨੇਡਾ ਦੇ ਸ਼ੈਰੀਡਨ ਕਾਲਜ ਪਲਾਜਾ ਚ ਹੋਈ ਇਕ ਹਿੰਸਕ ਝੜਪ ਦੇ ਮਾਮਲੇ ਚ ਕਿਰਪਾਨ ਲਹਿਰਾਉਣ ਵਾਲੇ ਸ਼ਖਸ ਦੀ ਪੁਲਿਸ ਨੇ ਗ੍ਰਿਫਤਾਰੀ ਕਰਨ ਦੀ ਗੱਲ ਕਹੀ ਹੈ ਅਤੇ ਕੁਝ ਦੀ ਸ਼ਨਾਖ਼ਤ ਵੀ ਹੋਈ ਹੈ । ਪੀਲ ਪੁਲਿਸ ( Superintendent Sean Gormley) ਦੇ ਮੁਤਾਬਕ ਗ੍ਰਿਫਤਾਰ ਵਿਅਕਤੀ ਦੀ ਪਛਾਣ ਵੂਡਸਟੋਕ ਦੇ ਵਾਸੀ ਹਰਜੋਤ ਸਿੰਘ (25) ਸਾਲ ਦੇ ਵਜੋ ਹੋਈ ਹੈ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀ ਨਹੀ ਹੈ। ਬਲਕਿ ਉਹ ਲੰਮੇ ਰੂਟ ਤੇ ਟਰੱਕ ਚਲਾਉਣ ਵਾਲਾ ਇਕ ਡਰਾਈਵਰ ਹੈ। ਇੱਥੇ ਦੱਸਣਯੋਗ ਹੈ ਕਿ ਕੁਝ ਮੀਡੀਆ ਅਦਾਰਿਆ ਨੇ ਆਪ ਹੀ ਇਹ ਖਬਰ ਬਣਾ ਇਸ ਮਾਮਲੇ ਚ 5 ਸਤੰਬਰ ਨੂੰ ਕੈਨੇਡਾ ਚੋ 119 ਵਿਦਿਆਰਥੀਆ ਨੂੰ ਡਿਪੋਰਟ ਕਰਨ ਦੀ ਖਬਰ ਵੀ ਚਲਾ ਦਿੱਤੀ ਸੀ। 

ਖਬਰ ਧੰਨਵਾਦ ਸਹਿਤ-ਕੁਲਤਰਨ ਪਧਿਆਣਾ