ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਵਿੱਚ ਅੱਜ ਸਵੇਰੇ ਇੱਕ ਸਕੂਲ ਬੱਸ ਹਾਦਸੇ ਦਾ ਸਿਕਾਰ ਹੋ ਗਈ ਪੁਲਿਸ ਨੇ ਦੱਸਿਆ ਕਿ ਈਡਨ ਟੇਰੇਸ ਦੇ ਨਿਊਟਨ ਰੋਡ ‘ਤੇ ਸਵੇਰੇ 8.04 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ।ਸਾਰੇ ਯਾਤਰੀ ਬੱਸ ਤੋਂ ਉਤਰ ਗਏ ਹਨ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ।ਇਸ ਮੌਕੇ ਟਰਾਂਸਪੋਰਟ ਏਜੰਸੀ ਦਾ ਕਹਿਣਾ ਹੈ ਕਿ ponsonby ਵੱਲ ਜਾਣ ਵਾਲੀਆਂ ਲੇਨਾਂ ਨੂੰ ਬੰਦ ਕੀਤਾ ਗਿਆਂ ਹੈ ਜਦੋਂ ਕਿ ਨਿਊਮਾਰਕੀਟ ਵੱਲ ਜਾਣ ਵਾਲੀ ਇੱਕ ਲੇਨ ਖੁੱਲ੍ਹੀ ਹੈ।ਹਾਦਸਾਗ੍ਰਸਤ ਹੋਈ ਬੱਸ ਸੇਂਟ ਮੈਰੀਜ਼ ਕਾਲਜ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਦੱਸੀ ਗਈ ਹੈ।ਪੁਲਿਸ ਨੇ ਕਿਹਾ ਕਿ ਵਾਹਨ ਚਾਲਕਾਂ ਨੂੰ ਦੇਰੀ ਦੀ ਉਮੀਦ ਕਰਨੀ ਚਾਹੀਦੀ ਹੈ।
