Home » ਸ਼ਸ਼ੀ ਥਰੂਰ ਬੋਲੇ, ਚੋਣ ਨਤੀਜਿਆਂ ਤੋਂ ਨਹੀਂ ਹਾਂ ਪਰੇਸ਼ਾਨ; ਪਹਿਲਾਂ ਤੋਂ ਪਤਾ ਸੀ ਕਿ ਪਾਰਟੀ ਦੇ ਵੱਡੇ ਨੇਤਾ ਖੜਗੇ ਨੂੰ ਚੁਣਨਗੇ…
Home Page News India India News

ਸ਼ਸ਼ੀ ਥਰੂਰ ਬੋਲੇ, ਚੋਣ ਨਤੀਜਿਆਂ ਤੋਂ ਨਹੀਂ ਹਾਂ ਪਰੇਸ਼ਾਨ; ਪਹਿਲਾਂ ਤੋਂ ਪਤਾ ਸੀ ਕਿ ਪਾਰਟੀ ਦੇ ਵੱਡੇ ਨੇਤਾ ਖੜਗੇ ਨੂੰ ਚੁਣਨਗੇ…

Spread the news

ਕਾਂਗਰਸ ਨੇਤਾ ਸ਼ਸ਼ੀ ਥਰੂਰ ਹਾਲ ਹੀ ’ਚ ਪਾਰਟੀ ਪ੍ਰਧਾਨ ਦੀ ਚੋਣ ਹਾਰ ਗਏ ਹਨ। ਸ਼ਸ਼ੀ ਥਰੂਰ ਇਹ ਚੋਣ ਮਲਿਕਾਰਜੁਨ ਖੜਗੇ ਤੋਂ ਹਾਰੇ ਹਨ। ਇਸ ਦੌਰਾਨ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਂ ਚੋਣ ਨਤੀਜਿਆਂ ਤੋਂ ਪਰੇਸ਼ਾਨ ਨਹੀਂ ਹਾਂ। ਇਹ ਸ਼ੁਰੂ ਤੋਂ ਹੀ ਸਪੱਸ਼ਟ ਸੀ ਕਿ ਪਾਰਟੀ ਦੇ ਵੱਡੇ ਨੇਤਾ ਮੇਰੇ ਵਿਰੋਧੀ (ਮਲਿਕਾਰਜੁਨ ਖੜਗੇ) ਨਾਲ ਰਹਿਣਗੇ, ਨਾਲ ਹੀ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਪਾਰਟੀ ਦੇ ਜ਼ਿਆਦਾਤਰ ਮੈਂਬਰ ਉਨ੍ਹਾਂ ਵਿੱਚੋਂ ਸਿਰਫ ਇਕ ਦਾ ਸਮਰਥਨ ਕਰਨਗੇ। ਪਾਰਟੀ ਦੀ ਪ੍ਰਧਾਨਗੀ ਚੋਣ ਜਿੱਤਣ ਤੋਂ ਬਾਅਦ ਖੜਗੇ ਨੇ ਵੀਰਵਾਰ ਨੂੰ ਆਪਣੇ ਟਵਿੱਟਰ ਦੀ ਜਾਣਕਾਰੀ ਬਦਲ ਦਿੱਤੀ ਹੈ। ਖੜਗੇ ਨੇ ਹੁਣ ਲਿਖਿਆ ‘ਪ੍ਰਧਾਨ: ਭਾਰਤੀ ਰਾਸ਼ਟਰੀ ਕਾਂਗਰਸ’ (President: INC) ਲਿਖਿਆ ਹੈ। ਪ੍ਰਧਾਨਗੀ ਚੋਣ ਵਿਚ ਖੜਗੇ ਨੇ ਥਰੂਰ ਨੂੰ ਵੱਡੇ ਫ਼ਰਕ ਨਾਲ ਹਰਾਇਆ। ਕਾਂਗਰਸ ਨੂੰ 24 ਸਾਲਾਂ ਬਾਅਦ ਗ਼ੈਰ-ਗਾਂਧੀ ਪਰਿਵਾਰ ਤੋਂ ਪ੍ਰਧਾਨ ਮਿਲਿਆ ਹੈ। ਪ੍ਰਧਾਨਗੀ ਚੋਣ ਵਿਚ ਖੜਗੇ ਨੂੰ 7,897 ਵੋਟਾਂ ਮਿਲੀਆਂ, ਜਦੋਂਕਿ ਉਨ੍ਹਾਂ ਦੇ ਵਿਰੋਧੀ ਥਰੂਰ ਨੂੰ 1,072 ਵੋਟਾਂ ਮਿਲੀਆਂ। ਕਾਂਗਰਸ ਦੇ ਨਵੇਂ ਪ੍ਰਧਾਨ ਮਲਿਕਾਰਜੁਨ ਖੜਗੇ 26 ਅਕਤੂਬਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਮੁੱਖ ਦਫ਼ਤਰ ਵਿਖੇ ਅਹੁਦਾ ਸੰਭਾਲਣਗੇ। ਸਾਰੇ ਕਾਂਗਰਸ ਵਰਕਿੰਗ ਕਮੇਟੀ ਮੈਂਬਰਾਂ, ਸੰਸਦ ਮੈਂਬਰਾਂ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ, ਸੀਐੱਲਪੀ ਨੇਤਾਵਾਂ, ਸਾਬਕਾ ਮੁੱਖ ਮੰਤਰੀ, ਸਾਬਕਾ ਸੂਬਾ ਪ੍ਰਧਾਨਾਂ ਅਤੇ ਏਆਈਸੀਸੀ ਦੇ ਹੋਰ ਅਹੁਦੇਦਾਰਾਂ ਨੂੰ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਹੈ। ਜਥੇਬੰਦੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਇਨ੍ਹਾਂ ਸਾਰੇ ਆਗੂਆਂ ਤੇ ਅਹੁਦੇਦਾਰਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਸੂਤਰਾਂ ਨੇ ਕਿਹਾ ਕਿ ਕਾਂਗਰਸ ਖੜਗੇ ਦੇ ਅਹੁਦਾ ਸੰਭਾਲਣ ਤੋਂ ਬਾਅਦ ਰਾਜਸਥਾਨ ਕਾਂਗਰਸ ਸੰਕਟ ਨੂੰ ਜਲਦੀ ਹੱਲ ਕਰਨ ਦੀ ਉਮੀਦ ਕਰ ਰਹੀ ਹੈ। ਇਸ ਤੋਂ ਇਲਾਵਾ ਖੜਗੇ ਜਲਦੀ ਹੀ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਰਗੇ ਚੋਣਾਵੀ ਸੂਬਿਆਂ ਦਾ ਦੌਰਾ ਕਰਨਗੇ। ਆਪਣੀ ਚੋਣ ਜਿੱਤ ਤੋਂ ਤੁਰੰਤ ਬਾਅਦ ਖੜਗੇ ਨੇ ਕਿਹਾ ਕਿ ਪਾਰਟੀ ਨੇ ਅਜਿਹੇ ਸਮੇਂ ਵਿਚ ਸੰਗਠਨਾਤਮਕ ਚੋਣਾਂ ਕਰਵਾ ਕੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇਕ ਮਿਸਾਲ ਕਾਇਮ ਕੀਤੀ ਹੈ, ਜਦੋਂ ਦੇਸ ਵਿੱਚ ਲੋਕਤੰਤਰ ਖ਼ਤਰੇ ਵਿਚ ਹੈ। ਆਪਣੀ ਜਿੱਤ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦਿਆਂ ਖੜਗੇ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੇ 75 ਸਾਲਾਂ ਦੇ ਇਤਿਹਾਸ ਵਿਚ ਲਗਾਤਾਰ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ ਅਤੇ ਸੰਵਿਧਾਨ ਦੀ ਰੱਖਿਆ ਕੀਤੀ ਹੈ।