Home » ਰਿਸ਼ੀ ਸੁਨਕ ਵੱਲੋਂ ਕੈਬਨਿਟ ’ਚ ਫੇਰਬਦਲ, ਕਈਆਂ ਨੇ ਮੰਤਰੀ ਅਹੁਦਾ ਗੁਆਇਆ, ਰਾਬ ਬਣੇ ਉਪ ਪ੍ਰਧਾਨ ਮੰਤਰੀ…
Home Page News India World World News

ਰਿਸ਼ੀ ਸੁਨਕ ਵੱਲੋਂ ਕੈਬਨਿਟ ’ਚ ਫੇਰਬਦਲ, ਕਈਆਂ ਨੇ ਮੰਤਰੀ ਅਹੁਦਾ ਗੁਆਇਆ, ਰਾਬ ਬਣੇ ਉਪ ਪ੍ਰਧਾਨ ਮੰਤਰੀ…

Spread the news

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਕੈਬਨਿਟ ’ਚ ਅਹਿਮ ਨਿਯੁਕਤੀਆਂ ਦੇ ਨਾਲ ਆਪਣੀ ਚੋਟੀ ਦੀ ਟੀਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਸੁਨਕ ਨੇ ਜੇਰੇਮੀ ਹੰਟ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੂੰ ਹਾਲ ਹੀ ’ਚ ਪਿਛਲੀ ਲਿਜ਼ ਟਰਸ ਦੀ ਅਗਵਾਈ ਵਾਲੀ ਸਰਕਾਰ ’ਚ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਸੀ, ਤਾਂ ਜੋ ਦੇਸ਼ ’ਚ ਆਰਥਿਕ ਸਥਿਰਤਾ ਬਣਾਈ ਰੱਖੀ ਜਾ ਸਕੇ। ਨਾਲ ਹੀ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਸੁਏਲਾ ਬ੍ਰੇਵਰਮੈਨ ਉਸ ਸਮੇਂ ਦੀ ਲਿਜ਼ ਟਰਸ ਸਰਕਾਰ ’ਚ ਗ੍ਰਹਿ ਮੰਤਰੀ ਵੀ ਸੀ। ਉਨ੍ਹਾਂ ਨੇ ਲਿਜ਼ ਟਰਸ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਕਾਜ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਸੁਨਕ ਪ੍ਰਤੀ ਵਫ਼ਾਦਾਰ ਨਾ ਹੋਣ ਦੇ ਬਾਵਜੂਦ ਜੇਮਸ ਕਲੀਵਰਲੇ ਵੀ ਆਪਣੇ ਅਹੁਦੇ ’ਤੇ ਬਣੇ ਰਹਿਣਗੇ।ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਇਸ ਮਹੀਨੇ ਦੇ ਸ਼ੁਰੂ ’ਚ ਜੇਰੇਮੀ ਹੰਟ ਨੂੰ ਦੇਸ਼ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਸੀ। ਹੰਟ ਨੇ ਟਰਸ ਵੱਲੋਂ ਟੈਕਸ ਕਟੌਤੀਆਂ ਨਾਲ ਸਬੰਧਤ ਮਿੰਨੀ-ਬਜਟ ਨੂੰ ਵਾਪਸ ਲੈ ਲਿਆ ਸੀ। ਉਹ ਸੁਨਕ ਦੇ ਸਹਿਯੋਗੀ ਰਹੇ ਹਨ ਅਤੇ ਅਜਿਹੀ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਅਹੁਦੇ ’ਤੇ ਬਣੇ ਰਹਿਣਗੇ। ਵਿੱਤ ਮੰਤਰੀ ਬਣੇ ਰਹਿਣ ਤੋਂ ਬਾਅਦ ਜੇਰੇਮੀ ਹੰਟ ਨੇ ਟਵੀਟ ਕੀਤਾ, ‘‘ਇਹ ਮੁਸ਼ਕਿਲ ਹੋਣ ਜਾ ਰਿਹਾ ਹੈ ਪਰ ਕਮਜ਼ੋਰ ਵਰਗ ਦੇ ਲੋਕਾਂ ਤੋਂ ਇਲਾਵਾ ਲੋਕਾਂ ਦੀਆਂ ਨੌਕਰੀਆਂ ਦੀ ਰੱਖਿਆ ਕਰਨਾ ਸਾਡੀ ਤਰਜੀਹ ਹੋਵੇਗੀ ਕਿਉਂਕਿ ਅਸੀਂ ਸਥਿਰਤਾ, ਆਤਮ-ਵਿਸ਼ਵਾਸ ਅਤੇ ਲੰਬੇ ਸਮੇਂ ਦੇ ਵਿਕਾਸ ਨੂੰ ਬਹਾਲ ਕਰਨ ਲਈ ਕੰਮ ਕਰਾਂਗੇ।
ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਕਾਰਜਕਾਲ ਦੌਰਾਨ ਉਪ ਪ੍ਰਧਾਨ ਮੰਤਰੀ ਅਤੇ ਕਾਨੂੰਨ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਡੋਮਿਨਿਕ ਰਾਬ ਨੂੰ ਸੁਨਕ ਨੇ ਦੋਵਾਂ ਅਹੁਦਿਆਂ ’ਤੇ ਨਿਯੁਕਤ ਕੀਤਾ ਹੈ। ਬੇਨ ਵਾਲੇਸ ਨੂੰ ਰੱਖਿਆ ਮੰਤਰੀ ਦੇ ਅਹੁਦੇ ’ਤੇ ਬਰਕਰਾਰ ਰੱਖਿਆ ਗਿਆ ਹੈ, ਜਦਕਿ ਨਦੀਮ ਜਹਾਵੀ ਨੂੰ ਟੋਰੀ ਪਾਰਟੀ ਦਾ ਪ੍ਰਧਾਨ ਅਤੇ ਬਿਨਾਂ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਗ੍ਰਹਿ ਮੰਤਰਾਲਾ ’ਚ ਬ੍ਰੇਵਰਮੈਨ ਦੇ ਉੱਤਰਾਧਿਕਾਰੀ ਗ੍ਰਾਂਟ ਸ਼ਾਪਸ ਨੂੰ ਹੁਣ ਨਵਾਂ ਵਪਾਰ ਮੰਤਰੀ ਬਣਾਇਆ ਗਿਆ ਹੈ।
ਇਸ ਦੌਰਾਨ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਲਿਜ਼ ਟਰਸ ਅਤੇ ਬੋਰਿਸ ਜਾਨਸਨ ਧੜੇ ਦੇ ਕਈ ਲੋਕਾਂ ਨੇ ਸੁਨਕ ਦੇ 10 ਡਾਊਨਿੰਗ ਸਟ੍ਰੀਟ ਵਿਖੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਅਸਤੀਫ਼ਾ ਦੇ ਦਿੱਤਾ। ਭਾਰਤੀ ਮੂਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਨੇ ਆਪਣੀ ਕੈਬਨਿਟ ਦਫ਼ਤਰ ਦੀ ਮੰਤਰੀ ਦੀ ਭੂਮਿਕਾ ਗੁਆ ਦਿੱਤੀ ਅਤੇ ਅਗਲੇ ਮਹੀਨੇ ਮਿਸਰ ਵਿੱਚ ਹੋਣ ਵਾਲੀ ਸੀ. ਓ. ਪੀ. 27 (ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਕਾਨਫਰੰਸ) ’ਚ ਗੱਲਬਾਤ ਕਰਨ ਲਈ ਇਕਲੌਤੇ ਸੀ.ਓ.ਪੀ. 26 ਦੇ ਪ੍ਰਧਾਨ ਬਣੇ ਰਹਿਣਗੇ।