Home » ਜੇਕਰ ਐੱਨਆਈਏ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਸੰਮਨ ਭੇਜੇ-ਬਲਕੌਰ ਸਿੰਘ
Home Page News India India News

ਜੇਕਰ ਐੱਨਆਈਏ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਸੰਮਨ ਭੇਜੇ-ਬਲਕੌਰ ਸਿੰਘ

Spread the news

ਐਨਆਈਏ ਵੱਲੋਂ ਅਫਸਾਨਾ ਖਾਨ ਨੂੰ ਭੇਜੇ ਗਏ ਸੰਮਨ ਤੇ ਪੁੱਛਗਿੱਛ ਕਰਨ ਦੇ ਮਾਮਲੇ ਵਿੱਚ ਵੀ ਬਲਕੌਰ ਸਿੰਘ ਨੇ ਬੋਲਦਿਆਂ ਕਿਹਾ ਕਿ ਜੇਕਰ ਕੋਈ ਲੜਕੀ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਬੋਲਦੀ ਹੈ ਤਾਂ ਉਸ ਨੂੰ ਵੀ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅਫਸਾਨਾ ਖਾਨ ਤੋਂ ਐੱਨਆਈਏ ਵੱਲੋਂ ਪੁੱਛਗਿੱਛ ਕੀਤੀ ਗਈ ਅਤੇ ਹੁਣ ਜੋਨੀ ਜੌਹਲ ਨੂੰ ਸੰਮਨ ਭੇਜੇ ਗਏ ਹਨ ਪਰ ਜੈਨੀ ਜੌਹਲ ਵੱਲੋਂ ਤਾਂ ਸਿੱਧੂ ਮੂਸੇ ਵਾਲਾ ਦੇ ਨਾਲ ਕੋਈ ਗੀਤ ਵੀ ਨਹੀਂ ਗਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਐੱਨਆਈਏ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਸੰਮਨ ਭੇਜੇ ਤਾਂ ਮੈਂ ਸਿੱਧੂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਉਸ ਦੇ ਸਫ਼ਰ ਬਾਰੇ ਦੱਸ ਦੇਵਾਂਗਾ।ਉਨ੍ਹਾਂ ਕਿਹਾ ਕਿ ਜੇਕਰ ਗੋਲਡੀ ਬਰਾੜ ਕਿਸੇ ਦਾ ਨਾਮ ਲਿਖ ਕੇ ਪੋਸਟ ਪਾ ਦਿੰਦਾ ਹੈ ਤਾਂ ਤੁਰੰਤ ਉਸਨੂੰ ਸੰਮਨ ਕਰਕੇ ਬੁਲਾ ਲੈਂਦੀ ਹੈ ਜੋ ਕਿ ਸਰਕਾਰਾਂ ਵੀ ਗੈਂਗਸਟਰਾਂ ਦੇ ਨਾਲ ਮਿਲੀਆਂ ਹੋਈਆਂ ਹਨ।