Home » ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਮੋਰਬੀ ਦਾ ਦੌਰਾ , ਪੁਲ ਦੇ ਰੱਖ-ਰਖਾਅ ਤੇ ਪ੍ਰਬੰਧਨ ਏਜੰਸੀਆਂ ਖ਼ਿਲਾਫ਼ ਮਾਮਲਾ ਦਰਜ
Home Page News India India News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਮੋਰਬੀ ਦਾ ਦੌਰਾ , ਪੁਲ ਦੇ ਰੱਖ-ਰਖਾਅ ਤੇ ਪ੍ਰਬੰਧਨ ਏਜੰਸੀਆਂ ਖ਼ਿਲਾਫ਼ ਮਾਮਲਾ ਦਰਜ

Spread the news

ਧਾਨ ਮੰਤਰੀ ਨਰਿੰਦਰ ਮੋਦੀ 1 ਨਵੰਬਰ ਨੂੰ ਗੁਜਰਾਤ ਦੇ ਮੋਰਬੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗੁਜਰਾਤ ਦੇ ਕੇਵੜੀਆ ਵਿੱਚ ਰਾਸ਼ਟਰੀ ਏਕਤਾ ਦਿਵਸ ਪਰੇਡ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਮੋਰਬੀ ਪੁਲ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਭਾਵੁਕ ਹੁੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਮੇਰਾ ਦਿਲ ਹਮਦਰਦੀ ਨਾਲ ਭਰਿਆ ਹੋਇਆ ਹੈ।  ਗੁਜਰਾਤ ਦੇ ਮੋਰਬੀ ਵਿੱਚ ਇੱਕ ਝੂਲਦੇ ਪੁਲ ਦੇ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਸਵੇਰ ਤੱਕ 141 ਹੋ ਗਈ ਹੈ। ਰਾਜਕੋਟ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਅਸ਼ੋਕ ਯਾਦਵ ਨੇ ਮੀਡੀਆ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਮੋਰਬੀ ਜ਼ਿਲੇ ‘ਚ ਐਤਵਾਰ ਸ਼ਾਮ ਕਰੀਬ 6.30 ਵਜੇ ਮੱਛੂ ਨਦੀ ‘ਤੇ ਬਣਿਆ ਕੇਬਲ ਪੁਲ ਟੁੱਟ ਗਿਆ। ਹਾਦਸੇ ਦੇ ਸਮੇਂ ਪੁਲ ‘ਤੇ 300 ਤੋਂ ਵੱਧ ਲੋਕ ਮੌਜੂਦ ਸਨ। ਇਹ ਪੁਲ 233 ਮੀਟਰ ਲੰਬਾ ਅਤੇ ਕਰੀਬ ਸੌ ਸਾਲ ਪੁਰਾਣਾ ਸੀ।