ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਹਮਿਲਟਨ ਯੂਥ ਕਲੱਬ ਵੱਲੋਂ ਬੀਤੇ ਕੱਲ ਸਨਦੀਪ ਨੰਗਲ ਅੰਬੀਆਂ,ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਆਪਣਾ ਪਹਿਲਾਂ ਵੱਡਾ ਖੇਡ ਮੇਲਾ ਹਮਿਲਟਨ ਲੇਕ ਤੇ ਕਰਵਾਇਆਂ ਗਿਆ। ਇਸ ਖੇਡ ਮੇਲੇ ਵਿੱਚ ਪੂਰੇ ਨਿਊਜ਼ੀਲੈਂਡ ਤੋ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਤੋ ਇਲਾਵਾ ਇਲਾਵਾ ਇੰਡੀਆਂ ਤੋ ਸਟਾਰ ਖਿਡਾਰੀ ਪਹੁੰਚੇ ਹੋਏ ਸਨ।ਜਿੱਥੇ ਇਸ ਖੇਡ ਮੇਲੇ ਵਿੱਚ ਕਬੱਡੀ,ਵਾਲੀਵਾਲ,ਕ੍ਰਿਕਟ,ਫੁੱਟਬਾਲ,ਹਾਕੀ ਤੋ ਇਲਾਵਾ ਬੱਚਿਆਂ ਅਤੇ ਲੇਡੀਜ਼ ਦੀਆਂ ਕਈ ਗੇਮਾਂ ਕਰਵਾਈਆਂ ਗਈਆਂ ਉੱਥੇ ਹੀ ਪੰਜਾਬ ਤੋ ਪਹੁੰਚੀ ਭੰਗੜਾ ਟੀਮ ਨੇ ਵੀ ਖੂਬ ਰੌਣਕਾਂ ਲਾਈਆਂ ਇਸ ਦੇ ਨਾਲ ਹੀ ਟਰਬਨ ਕੋਚ ਗੁਰਜੀਤ ਸਾਹਪੁਰੀਆਂ ਅਤੇ ਜਸਪਾਲ ਸਿੰਘ ਵੱਲੋਂ ਲੋਕਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਗਈਆਂ।ਇਸ ਖੇਡ ਮੇਲਾਂ ਦਾ ਕਬੱਡੀ ਕੱਪ ਬੇਅ ਆਫ ਪਲੈਂਟੀ ਨੇ ਮਾਲਵਾ ਕਲੱਬ ਨੂੰ ਹਰਾ ਕੇ ਆਪਣੇ ਨਾਮ ਕੀਤਾ।ਇਸ ਖੇਡ ਮੇਲੇ ਦੌਰਾਨ ਦਰਸ਼ਕਾਂ ਦੇ ਬੈਠਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਨਾਲ ਬੱਚਿਆਂ ਲਈ ਖੇਡਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੀ ਗਏ ਸਨ। ਕੁਮੈਂਟੇਟੇਰ ਦੀ ਸੇਵਾਂ ਅਮਨ ਲੋਪੋ,ਸੁਖਰਾਜ ਰੋਡੇ,ਜਸ਼ਨ ਮਹਿਲਾਂ ਚੌਕ,ਚਰਨਜੀਤ ਦੁੱਲਾ,ਜਰਨੈਲ ਰਾਹੋ ਵੱਲੋਂ ਸਾਂਝੇ ਤੌਰ ਤੇ ਨਿਵਾਈ ਗਈ।
ਹਮਿਲਟਨ ਯੂਥ ਕਲੱਬ ਦੇ ਮੇਲੇ ਨੇ ਲੁੱਟੇ ਖੇਡ ਪ੍ਰੇਮੀਆਂ ਦੇ ਦਿਲ…
November 6, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,059
- India5,248
- India Entertainment129
- India News3,334
- India Sports228
- KHABAR TE NAZAR3
- LIFE66
- Movies48
- Music84
- New Zealand Local News3,134
- NewZealand3,460
- Punjabi Articules7
- Religion1,140
- Sports224
- Sports219
- Technology32
- Travel55
- Uncategorized62
- World2,419
- World News2,009
- World Sports212












