Home » ਨਿਊਜ਼ੀਲੈਂਡ ਪੁਲਿਸ ਨੇ ਪਾਪਾਟੋਏਟੋਏ ਅਤੇ ਵੀਰੀ ‘ਚ ਅਸਲਾ ਅਤੇ ਨਗਦੀ ਕੀਤੀ ਬਰਾਮਦ…
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੇ ਪਾਪਾਟੋਏਟੋਏ ਅਤੇ ਵੀਰੀ ‘ਚ ਅਸਲਾ ਅਤੇ ਨਗਦੀ ਕੀਤੀ ਬਰਾਮਦ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਪੁਲਿਸ ਨੇ ਕਿੱਲਰ ਬੀਜ਼ ਦੇ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ, ਅਪਰੇਸ਼ਨ ਕੋਬਾਲਟ ਸਟਾਫ ਨੇ ਪਾਪਾਟੋਏਟੋਏ ਅਤੇ ਵੀਰੀ ਵਿੱਚ ਸਰਚ ਵਰੰਟ ਰਾਹੀ ਇੱਕ ਰਾਈਫਲ, ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਅਤੇ $10,000 ਤੋਂ ਵੱਧ ਨਕਦੀ ਬਰਾਮਦ ਕੀਤੀ ਹੈ।ਡਿਟੈਕਟਿਵ ਇੰਸਪੈਕਟਰ ਲੋਇਡ ਸਮਿੱਡ ਦਾ ਕਹਿਣਾ ਹੈ ਕਿ ਦੋ ਲੋਕਾਂ, ਇੱਕ 36 ਸਾਲਾ ਔਰਤ ਅਤੇ ਇੱਕ 32 ਸਾਲਾ ਆਦਮੀ, ਨੂੰ ਇਸ ਖੋਜ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾ ਨੂੰ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।