Home » G20 Summit ਵਿਚ ਹਿਮਾਚਲ ਦੀ ਕਲਾ ਨੂੰ ਵਿਸ਼ਵ ਮੰਚ ਦੇਣਗੇ ਮੋਦੀ, ਰਾਸ਼ਟਰ ਮੁਖੀਆਂ ਨੂੰ ਦੇਣਗੇ ਰਵਾਇਤੀ ਉਤਪਾਦ ਗਿਫਟ…
Home Page News India India News

G20 Summit ਵਿਚ ਹਿਮਾਚਲ ਦੀ ਕਲਾ ਨੂੰ ਵਿਸ਼ਵ ਮੰਚ ਦੇਣਗੇ ਮੋਦੀ, ਰਾਸ਼ਟਰ ਮੁਖੀਆਂ ਨੂੰ ਦੇਣਗੇ ਰਵਾਇਤੀ ਉਤਪਾਦ ਗਿਫਟ…

Spread the news

ਭਾਰਤ ਦੀ ਕਲਾ-ਸੰਸਕ੍ਰਿਤੀ ਨੂੰ ਉਤਸ਼ਾਹਤ ਕਰਨ ਲਈ ‘ਵੋਕਲ ਫਾਰ ਲੋਕਲ’ ਦੀ ਨੀਤੀ ਤੇ ਨੀਅਤ ਲੈ ਕੇ ਚੱਲ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ ਦੇ ਮੰਚ ’ਤੇ ਹਿਮਾਚਲ ਪ੍ਰਦੇਸ਼ ਦੀ ਕਲਾ ਦੇ ‘ਬਰਾਂਡ ਅੰਬੈਸਡਰ’ ਬਣੇ ਨਜ਼ਰ ਆਉਣਗੇ। ਉਹ ਮੈਂਬਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੂੰ ਉੱਥੋਂ ਦੀ ਰਵਾਇਤੀ ਕਲਾ ਨਾਲ ਜੁੜੇ ਉਤਪਾਦ ਗਿਫਟ ’ਚ ਭੇਟ ਕਰਨਗੇ। ਹਿਮਾਚਲ ’ਚ ਵਿਧਾਨ ਸਭਾ ਚੋਣਾਂ ਲਈ ਮਤਦਾਨ ਤੋਂ ਠੀਕ ਪਹਿਲਾਂ ਕੀਤੇ ਗਏ ਇਸ ਫੈਸਲੇ ਨੂੰ ਸਿਆਸਤ ਦੀ ਪਿੱਚ ’ਤੇ ਪੀਐੱਮ ਮੋਦੀ ਦਾ ਕਲਾਤਮਕ ਸਟ੍ਰੋਕ ਮੰਨਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ’ਚ ਚੋਣ ਬੁਖਾਰ ਇਨ੍ਹੀਂ ਦਿਨੀਂ ਸਿਖਰ ’ਤੇ ਹੈ। ਉੱਥੇ 12 ਨਵੰਬਰ ਨੂੰ ਵੋਟਿੰਗ ਹੋਣੀ ਹੈ। 68 ਵਿਧਾਨ ਸਭਾ ਸੀਟਾਂ ਵਾਲੇ ਇਸ ਸੂਬੇ ’ਚ ਭਾਜਪਾ ਸੱਤਾ ’ਚ ਵਾਪਸੀ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਗ੍ਰਹਿ ਸੂਬੇ ’ਚ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਾਹੌਲ ਬਣਾਉਣ ’ਚ ਲੱਗੇ ਹੋਏ ਹਨ। ਇਸ ਦੌਰਾਨ ਬੁੱਧਵਾਰ ਨੂੰ ਹੀ ਫੈਸਲਾ ਕੀਤਾ ਗਿਆ ਹੈ ਕਿ ਬਾਲੀ (ਇੰਡੋਨੇਸ਼ੀਆ) ’ਚ 15 ਤੇ 16 ਨਵੰਬਰ ਨੂੰ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ਦੀ ਬੈਠਕ ’ਚ ਪ੍ਰਧਾਨ ਮੰਤਰੀ ਵੱਲੋਂ ਮਹਿਮਾਨ ਰਾਸ਼ਟਰ ਮੁਖੀਆਂ ਨੂੰ ਹਿਮਾਚਲ ਪ੍ਰਦੇਸ਼ ਦੀ ਕਲਾ-ਸੰਸਕ੍ਰਿਤੀ ਦੇ ਪ੍ਰਤੀਕ ਵਜੋਂ ਕਾਂਗੜਾ ਮਿਨੀਏਚਰ ਪੇਂਟਿੰਗ, ਹਿਮਾਚਲੀ ਮੁਖੌਟੇ, ਕੁੱਲੂ ਸ਼ਾਲ, ਕਿੰਨੌਰੀ ਸ਼ਾਲ, ਬ੍ਰਾਸ ਸੈੱਟ ਆਦਿ ਗਿਫਟ ’ਚ ਦਿੱਤਾ ਜਾਵੇਗਾ। ਇਹ ਖਾਸ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਕੱਲ੍ਹ ਜੀ-20 ਸੰਮੇਲਨ ਦਾ ਲੋਗੋ ਲੋਕ ਅਰਪਿਤ ਕਰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਜੀ-20 ਸੰਮੇਲਨ ਭਾਰਤ ਦੀ ਕਲਾ ਤੇ ਸੰਸਕ੍ਰਿਤੀ ਨੂੰ ਪ੍ਰਸਾਰਿਤ ਕਰਨ ਦਾ ਵਿਸ਼ਵ ਮੰਚ ਬਣੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਦੀ ਸਰਕਾਰ ਦਾ ਫੈਸਲਾ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਮਾਣ ਵਾਲਾ ਹੋਵੇਗਾ, ਕਿਉਂਕਿ ਖੁਦ ਮੋਦੀ ਉਨ੍ਹਾਂ ਦੇ ਸੂਬੇ ਦੀ ਕਲਾ ਨੂੰ ਦੁਨੀਆਵੀ ਮੰਚ ਤਕ ਪਹੁੰਚਾ ਰਹੇ ਹਨ। ਇਹ ਸਿਰਫ਼ ਸੱਭਿਆਚਾਰਕ ਭਲਾਈ ਦਾ ਵਿਸ਼ਾ ਨਹੀਂ, ਸਗੋਂ ਇਸ ਤਰ੍ਹਾਂ ਦੇ ਉਤਪਾਦਾਂ ਦੀ ਬ੍ਰਾਂਡਿੰਗ ਕਾਰੋਬਾਰੀ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਤੇ ਭਵਿੱਖ ’ਚ ਬਰਾਮਦ ਦੀ ਰਾਹ ਖੋਲ੍ਹਣ ਵਾਲਾ ਸਾਬਿਤ ਹੋ ਸਕਦਾ ਹੈ। ਇਸ ਤੋਂ ਹੱਟ ਕੇ, ਇਸ ਨੂੰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੂਬੇ ਦੇ ਲੋਕਾਂ ਨੂੰ ਮੋਦੀ ਦਾ ਭਾਵਨਾਤਮਕ ਤੋਹਫ਼ਾ ਵੀ ਮੰਨਿਆ ਜਾ ਰਿਹਾ ਹੈ। ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਟਰਕੀ, ਬਰਤਾਨੀਆ, ਅਮਰੀਕਾ ਤੇ ਯੂਰਪੀ ਸੰਘ।