Home » ਕਰਾਇਸਚਰਚ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਰਵਾਇਆਂ ਗਿਆਂ ਸਿੱਖ ਯੂਥ ਡੇਅ…
Home Page News New Zealand Local News NewZealand

ਕਰਾਇਸਚਰਚ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਰਵਾਇਆਂ ਗਿਆਂ ਸਿੱਖ ਯੂਥ ਡੇਅ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ, ਕਰਾਇਸਚਰਚ ਵੱਲੋਂ ਬੀਤੇ 5 ਅਤੇ 6 ਨਵੰਬਰ ਨੂੰ ਸਿੱਖ ਯੂਥ ਡੇ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਸਿੱਖ ਆਰਟ, ਸਿੱਖ ਕੁਇੱਜ, ਗੁਰਬਾਣੀ ਕੰਠ, ਕੀਰਤਨ, ਕਵਿਤਾ ਅਤੇ ਦਸਤਾਰ ਮੁਕਾਬਲਿਆਂ ਵਿੱਚ ਭਾਗ ਲਿਆ।ਇਸ ਮੌਕੇ ਬੱਚਿਆਂ ਦੀਆਂ ਕਈ ਖੇਡਾਂ ਵੀ ਕਰਵਾਈਆਂ ਗਈਆਂ।ਭਾਗ ਲੈਣ ਵਾਲਿਆਂ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆਂ।ਇਸ ਮੌਕੇ ਬੱਚਿਆਂ ਦੇ ਖੇਡਣ ਲਈ ਬਾਊਂਸੀ ਕਾਸਟਲ ਆਦਿ ਵੀ ਲਗਾਏ ਗਏ ਸਨ ਜਿਸ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਇਹ ਉਪਰਾਲਾ ਕਰਨ ਦਾ ਵਾਧਾ ਕੀਤਾ ਹੈ ਜਤਾਂ ਜੋ ਸਾਡੀ ਆਉਣ ਵਾਲੀ ਪੀੜੀ ਆਪਣੇ ਧਰਮ ਅਤੇ ਵਿਰਸੇ ਨਾਲ ਜੁੜ ਸਕੇ।ਇਸ ਮੌਕੇ ਪਹੁੰਚੀ ਹੋਈ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆਂ ਸੀ।