Home » ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਦੇ ਗੀਤ “Vaar” ਬਾਰੇ ਕਹੀ ਇਹ ਗੱਲ਼
Home Page News • India • India News • Music

ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਦੇ ਗੀਤ “Vaar” ਬਾਰੇ ਕਹੀ ਇਹ ਗੱਲ਼

Spread the news

ਪੰਜਾਬੀ ਗਾਇਕ ਜੈਨੀ ਜੌਹਲ ਲਗਾਤਾਰ ਸੁਰਖੀਆਂ ਵਿੱਚ ਚੱਲ ਰਹੀ ਹੈ। ਇਸਦੀ ਪਹਿਲੀ ਵਜ੍ਹਾ ਉਸਦਾ ਗੀਤ ਲੈਟਰ ਟੂ ਸੀਐਮ ਸੀ ਤੇ ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਵਾਰ ਹੈ। ਦਰਅਸਲ, ਮੂਸੇਵਾਲਾ ਦੇ ਗੀਤ ਵਾਰ ਦਾ ਨਫ਼ਰਤ ਕਰਨ ਵਾਲਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹ ਇਸਦੇ ਬੋਲਾਂ ਨੂੰ ਗਲਤ ਦੱਸ ਰਹੇ ਹਨ। ਇਸ ਵਿਚਕਾਰ ਮੂਸੇਵਾਲਾ ਦੇ ਗੀਤ ਦਾ ਬਚਾਅ ਕਰਦੇ ਹੋਏ ਜੈਨੀ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ।ਦਰਅਸਲ, ਜੈਨੀ ਜੌਹਲ ਨੇ ਮੁਸਲਿਮ ਪੈਗੰਬਰ ਨੂੰ ਕਥਿਤ ਤੌਰ ‘ਤੇ ਬਦਨਾਮ ਕਰਨ ਦੇ ਵਿਵਾਦ ਦੇ ਵਿਚਕਾਰ ਸਿੱਧੂ ਮੂਸੇਵਾਲਾ ਦੇ ਗਾਣੇ ਵਾਰ ਦਾ ਬਚਾਅ ਕੀਤਾ। ਸਿੱਧੂ ਨੂੰ ਗਲਤ ਤਰੀਕੇ ਨਾਲ ਜੱਜ ਨਾ ਕਰਨ ਦੀ ਬੇਨਤੀ ਕੀਤੀ ਹੈ।