Home » ਪੀਐੱਮ ਮੋਦੀ 71 ਹਜ਼ਾਰ ਨੌਜਵਾਨਾਂ ਨੂੰ ਅੱਜ ਦੇਣਗੇ ਨਿਯੁਕਤੀ ਪੱਤਰ…
Home Page News India India News

ਪੀਐੱਮ ਮੋਦੀ 71 ਹਜ਼ਾਰ ਨੌਜਵਾਨਾਂ ਨੂੰ ਅੱਜ ਦੇਣਗੇ ਨਿਯੁਕਤੀ ਪੱਤਰ…

Spread the news

ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਲੱਖ ਕਾਮਿਆਂ ਲਈ ਭਰਤੀ ਮੁਹਿੰਮ ਰੁਜ਼ਗਾਰ ਮੇਲੇ ਦੇ ਤਹਿਤ ਮੰਗਲਵਾਰ ਨੂੰ ਲਗਪਗ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ। ਪੀਐੱਮ ਇਸ ਮੌਕੇ ’ਤੇ ਵੀਡੀਓ ਕਾਨਫਰੰਸਿੰਗ ਰਾਹੀਂ ਨੌਜਵਾਨਾਂ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਦਫਤਰ ਦੇ ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਇਕ ਸਮਾਰੋਹ ’ਚ 75 ਹਜ਼ਾਰ ਲੋਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਦੇਸ਼ ਦੀਆਂ 45 ਥਾਵਾਂ ’ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪਿਛਲੀ ਵਾਰ ਜਿਨ੍ਹਾਂ ਵਰਗਾਂ ’ਚ ਨੌਜਵਾਨਾਂ ਦੀ ਨਿਯੁਕਤੀ ਕੀਤੀ ਗਈ ਸੀ, ਉਨ੍ਹਾਂ ਤੋਂ ਇਲਾਵਾ ਇਸ ਵਾਰ ਅਧਿਆਪਕ, ਨਰਸ, ਨਰਸਿੰਗ ਅਧਿਕਾਰੀ, ਡਾਕਟਰ, ਫਾਰਮਾਸਿਸਟ ਤੇ ਹੋਰ ਤਕਨੀਕੀ ਤੇ ਪੈਰਾ ਮੈਡੀਕਲ ਅਹੁਦਿਆਂ ਲਈ ਵੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਹੈ ਕਿ ਇਸ ਵਾਰ ਚੰਗੀ ਗਿਣਤੀ ’ਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੱਖ ਵੱਖ ਕੇਂਦਰੀ ਫੋਰਸਾਂ ’ਚ ਵੀ ਨੌਜਵਾਨਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇੱ ’ਤੇ ਪ੍ਰਧਾਨ ਮੰਤਰੀ ਨਵੇਂ ਨਿਯੁਕਤ ਹੋਏ ਮੁਲਾਜ਼ਮਾਂ ਲਈ ਆਯੋੁਜਿਤ ਕੀਤੇ ਜਾਣ ਵਾਲੇ ਆਨਲਾਈਨ ਓਰੀਐਂਟੇਸ਼ਨ ਕੋਰਸ ਕਰਮਯੋਗੀ ਸ਼ੁਰੂਆਤ ਮਾਡੀਊਲ ਦੀ ਵੀ ਸ਼ੁਰੂਆਤ ਕਰਨਗੇ। ਇਸ ਵਿਚ ਸਰਕਾਰੀ ਮੁਲਾਜ਼ਮਾਂ ਲਈ ਚਾਲ-ਚਲਨ, ਕੰਮ ਵਾਲੀ ਥਾਂ ਨੈਤਿਕਤਾ ਤੇ ਇਮਾਨਦਾਰੀ, ਮਨੁੱਖੀ ਸੋਮਿਆਂ ਦੀਆਂ ਨੀਤੀਆਂ ਤੇ ਹੋਰ ਲਾਭ ਤੇ ਭੱਤਿਆਂ ਨਾਲ ਸਬੰਧਤ ਜਾਣਕਾਰੀਆਂ ਸ਼ਾਮਲ ਹੋਣਗੀਆਂ।