Home » ਆਕਲੈਂਡ ‘ਚ ਡੇਅਰੀ ਸ਼ਾਪ ‘ਤੇ ਵਾਪਰੀ ਮੰਦਭਾਗੀ ਘਟਨਾ ਵਿੱਚ ਕਰਮਚਾਰੀ ਦੀ ਮੌਤ…
India Entertainment New Zealand Local News NewZealand

ਆਕਲੈਂਡ ‘ਚ ਡੇਅਰੀ ਸ਼ਾਪ ‘ਤੇ ਵਾਪਰੀ ਮੰਦਭਾਗੀ ਘਟਨਾ ਵਿੱਚ ਕਰਮਚਾਰੀ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੇ ਕੱਲ੍ਹ ਸ਼ਾਮ ਨੂੰ ਆਕਲੈਂਡ ਦੇ ਸੈਂਡਰੀਂਗਮ ਸਥਿਤ ‘ਰੋਜ਼ ਕੋਟੇਜ਼ ਸੁਪਰੇਟ’ ਡੇਅਰੀ ਸ਼ਾਪ ‘ਤੇ ਮੰਦਭਾਗੀ ਘਟਨਾ ਵਾਪਰੀ ਜਿੱਥੇ ਇੱਕ ਲੁੱਟ-ਮਾਰ ਦੀ ਘਟਨਾ ਵਿੱਚ ਡੇਅਰੀ ਸ਼ਾਪ ਇੱਕ ਵਿਅਕਤੀ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਇੱਕ ਸ਼ਖਸ ਡੇਅਰੀ ਵਿੱਚ ਛੁਰੇ ਸਮੇਤ ਆਇਆ ਤੇ ਉਹ ਕਰਮਚਾਰੀ ਨੂੰ ਜਖਮੀ ਕਰਕੇ ਨਕਦੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਐਮਰਜੈਂਸੀ ਵਿਭਾਗ ਨੇ ਕਰਮਚਾਰੀ ਨੂੰ ਹਸਪਤਾਲ ਭਰਤੀ ਕਰਵਾਇਆ, ਪਰ ਇਲਾਜ ਦੌਰਾਨ ਕਰਮਚਾਰੀ ਦੀ ਮੋਤ ਹੋ ਗਈ।
ਇਹ ਘਟਨਾ ਹੇਵਰਸਟੋਕ ਰੋਡ ਅਤੇ ਫੋਲਡਸ ਐਵੇਨਿਊ ਵਿਖੇ ਰਾਤ ਕੱਲ੍ਹ ਸ਼ਾਮ ਵਾਪਰੀ ਹੈ। ਦੱਸ ਦਈਏ ਕਿ ਆਕਲੈਂਡ ਸਮੇਤ ਇਸ ਟਾਇਮ ਇਹੋ ਜਹੀਆਂ ਅਪਰਾਧਕ ਵਾਰਦਾਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ ਜਿਸ ‘ਤੇ ਸਰਕਾਰ ਨੂੰ ਨੱਥ ਪਾਉਣ ਦੀ ਲੋੜ ਹੈ ਹਰ ਰੋਜ ਚੋਰੀ ਦੀਆਂ ਵਾਰਦਾਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।