Home » ਟਰੰਪ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਲੇਖਕਾ ਨੇ ਨਵਾਂ ਮੁਕੱਦਮਾ ਕੀਤਾ ਦਰਜ…
Home Page News World World News

ਟਰੰਪ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਲੇਖਕਾ ਨੇ ਨਵਾਂ ਮੁਕੱਦਮਾ ਕੀਤਾ ਦਰਜ…

Spread the news

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ 1990 ਵਿੱਚ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਇੱਕ ਲੇਖਕਾ ਨੇ ਵੀਰਵਾਰ ਨੂੰ ਇੱਥੇ ਉਨ੍ਹਾਂ ਖ਼ਿਲਾਫ਼ ਨਵਾਂ ਮੁਕੱਦਮਾ ਦਾਇਰ ਕੀਤਾ ਹੈ। ਰਾਜ ਵਿੱਚ ਲਾਗੂ ਹੋਏ ਇੱਕ ਨਵੇਂ ਕਾਨੂੰਨ ਤਹਿਤ ਜਿਨਸੀ ਹਿੰਸਾ ਪੀੜਤਾਂ ਨੂੰ ਦਹਾਕਿਆਂ ਪਹਿਲਾਂ ਹੋਏ ਅਪਰਾਧਾਂ ਦੇ ਵਿਰੁੱਧ ਵੀ ਕੇਸ ਦਰਜ ਕਰਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਕੁਝ ਮਿੰਟ ਬਾਅਦ ਲੇਖਕ ਈ. ਜੀਨ ਕੈਰੋਲ ਨੇ ਮੁਕੱਦਮਾ ਦਾਇਰ ਕੀਤਾ। ਕੈਰੋਲ ਦੇ ਵਕੀਲ ਨੇ ਅਡਲਟ ਸਰਵਾਈਵਰਜ਼ ਐਕਟ ਦੇ ਤਹਿਤ ਜਿਨਸੀ ਸ਼ੋਸ਼ਣ ਦਾ ਮੁਕੱਦਮਾ ਦਾਇਰ ਕਰਨ ਸਬੰਧੀ ਮਿਆਦ ਨੂੰ ਹਟਾਏ ਜਾਣ ਦਰਮਿਆਨ ਇਲੈਕਟ੍ਰਾਨਿਕ ਤਰੀਕੇ ਨਾਲ ਕਾਨੂੰਨੀ ਦਸਤਾਵੇਜ਼ ਦਾਇਰ ਕੀਤੇ। ਕੈਰੋਲ ਨੇ ਉਨ੍ਹਾਂ ਨੂੰ ਹੋਏ ਦਰਦ ਅਤੇ ਤਕਲੀਫ, ਮਾਨਸਿਕ ਸੱਟ, ਇੱਜ਼ਤ ਅਤੇ ਵੱਕਾਰ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਅਤੇ ਦੋਸ਼ੀ ਲਈ ਸਜ਼ਾ ਦੀ ਮੰਗ ਕੀਤੀ ਹੈ। ਐਲੇ ਮੈਗਜ਼ੀਨ ਲਈ ਲੰਬੇ ਸਮੇਂ ਤੋਂ ਕਾਲਮ ਲਿਖਣ ਵਾਲੀ ਕੈਰੋਲ ਨੇ ਪਹਿਲੀ ਵਾਰ 2019 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਵਿੱਚ ਦੋਸ਼ ਲਾਇਆ ਸੀ ਕਿ ਟਰੰਪ ਨੇ 1995 ਦੇ ਅਖੀਰ ਵਿੱਚ ਜਾਂ 1996 ਦੇ ਸ਼ੁਰੂ ਵਿੱਚ ਮੈਨਹਟਨ ਵਿੱਚ ਇੱਕ ਲਗਜ਼ਰੀ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਟਰੰਪ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਜਿਹਾ ਕਦੇ ਨਹੀਂ ਹੋ ਸਕਦਾ ਸੀ, ਕਿਉਂਕਿ ਕੈਰੋਲ “ਮੇਰੀ ਕਿਸਮ ਦੀ ਨਹੀਂ ਹੈ।” ਇਸ ਤੋਂ ਬਾਅਦ ਕੈਰੋਲ ਨੇ ਟਰੰਪ ਦੇ ਖਿਲਾਫ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਸੀ। ਇਸ ਤੋਂ ਪਹਿਲਾਂ, ਕਾਨੂੰਨ ਦੇ ਤਹਿਤ ਕੈਰੋਲ ਨੂੰ ਕਥਿਤ ਘਟਨਾ ਨੂੰ ਹੋਏ ਕਈ ਸਾਲ ਬੀਤ ਜਾਣ ਕਾਰਨ ਟਰੰਪ ਵਿਰੁੱਧ ਬਲਾਤਕਾਰ ਦਾ ਮੁਕੱਦਮਾ ਦਰਜ ਕਰਨ ਤੋਂ ਰੋਕ ਦਿੱਤਾ ਗਿਆ ਸੀ।