ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਚੋਰਾਂ ਵੱਲੋਂ ਆਕਲੈਂਡ ਦੇ ਆਲੇ-ਦੁਆਲੇ ਇੱਕ ਵੇਪ ਸਟੋਰ ਅਤੇ ਇੱਕ ਪੀਜ਼ਾ ਦੀ ਦੁਕਾਨ ਸਮੇਤ ਸੱਤ ਕਾਰੋਬਾਰਾਂ ਨੂੰ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੂੰ 2.40 ਵਜੇ ਦੇ ਕਰੀਬ ਹੈਂਡਰਸਨ, ਵੈਸਟ ਆਕਲੈਂਡ ਵਿੱਚ ਸਵੈਨਸਨ ਰੋਡ ‘ਤੇ ਇੱਕ ਵਪਾਰਕ ਜਾਇਦਾਦ ਵਿੱਚ ਇੱਕ ਚੋਰੀ ਦੀਆਂ ਰਿਪੋਰਟ ਮਿਲੀ ਅਤੇ ਉਸ ਇੱਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ, ਅਧਿਕਾਰੀਆਂ ਨੂੰ ਮਿਸ਼ਨ ਬੇ ਵਿੱਚ ਐਟਕਿਨ ਐਵੇਨਿਊ ਸਥਿਤ ਤਾਮਾਕੀ ਲਿਕਰ ਸਟੋਰ ਵਿੱਚ ਇੱਕ ਚੋਰੀ ਸੂਚਨਾ ਮਿਲੀ।
ਤੀਜੀ ਘਟਨਾ ਹਾਈਲੈਂਡ ਪਾਰਕ ਵਿਚ ਐਵੀਮੋਰ ਡਰਾਈਵ ‘ਤੇ ਇਕ ਪੀਜ਼ਾ ਸਟੋਰ ‘ਤੇ ਸਵੇਰੇ 3.45 ਵਜੇ ਦੇ ਕਰੀਬ ਦੱਸੀ ਗਈ।ਸਵੇਰੇ 4.15 ਵਜੇ ਤੱਕ, ਪੁਲਿਸ ਨੂੰ ਇੱਕ ਹੋਰ ਘਟਨਾ ਦੀ ਸੂਚਨਾ ਦਿੱਤੀ ਮਾਊਂਟ ਵੈਲਿੰਗਟਨ ਵਿੱਚ ਪੇਨਰੋਜ਼ ਰੋਡ ‘ਤੇ ਪਫਿੰਗ ਕੀਵੀ ਵੇਪ ਦੀ ਦੁਕਾਨ ‘ਤੇ ਚੋਰੀ ਹੋਣ ਦੀ ਸੀ।ਇਸ ਤੋ ਇਲਾਵਾ ਗ੍ਰੇ ਲਿਨ ਵਿੱਚ ਗ੍ਰੇਟ ਨੌਰਥ ਰੋਡ ਤੇ,ਕੋਕਲ ਬੇ ਵਿੱਚ,ਮਾਊਂਟ ਅਲਬਰਟ ਆਦਿ ਵਿੱਚ ਵੱਖ-ਵੱਖ ਘਟਨਾਵਾਂ ਸਬੰਧੀ ਪੁਲਿਸ ਨੂੰ ਸੂਚਨਾਵਾਂ ਮਿਲੀਆਂ।ਕੁੱਲ ਮਿਲਾ ਕੇ ਕਿਹਾ ਜਾਵੇ ਤਾ ਆਕਲੈਂਡ ‘ਚ ਬੀਤੀ ਰਾਤ ਫਿਰ ਚੋਰਾਂ ਦੇ ਨਾਮ ਰਹੀ।