Home » ਨਸ਼ਾ ਤਸਕਰੀ ’ਚ ਸ਼ਾਮਲ ‘ਵੱਡੀਆਂ ਮੱਛੀਆਂ’ ’ਤੇ ਕਾਰਵਾਈ ਕਰੋ : ਸੀਤਾਰਮਨ…
Home Page News India India News

ਨਸ਼ਾ ਤਸਕਰੀ ’ਚ ਸ਼ਾਮਲ ‘ਵੱਡੀਆਂ ਮੱਛੀਆਂ’ ’ਤੇ ਕਾਰਵਾਈ ਕਰੋ : ਸੀਤਾਰਮਨ…

Spread the news

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਫੋਰਸਮੈਂਟ ਏਜੰਸੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਲ ਵੱਡੀਆਂ ਮੱਛੀਆਂ ’ਤੇ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਦੀ ਲੋਡ਼ ਹੈ ਕਿ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਨੂੰ ਕੌਣ ਭੇਜ ਰਿਹਾ ਹੈ। ਮਾਲ ਖੁਫੀਆ ਡਾਇਰੈਕਟੋਰੇਟ (ਡੀਆਰਆਈ) ਦੇ 65ਵੇਂ ਸਥਾਪਨਾ ਦਿਵਸ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤਸਕਰ ਤੁਹਾਡੇ ਕੋਲੋਂ ਜ਼ਿਆਦਾ ਚਲਾਕ ਨਾ ਹੋਣ। ਇਸਦੇ ਲਈ ਸਾਨੂੰ ਸਖਤ ਮਿਹਨਤ ਕਰਨੀ ਪਵੇਗੀ। ਨਸ਼ੀਲੇ ਪਦਾਰਥਾਂ ਦੇ ਪਾਊਚ ਜਾਂ ਇਕ ਕਿੱਲੋਗ੍ਰਾਮ ਕੋਕੀਨ ਨਾਲ ਕਿਸੇ ਨੂੰ ਫਡ਼ ਲੈਣਾ ਕਾਫ਼ੀ ਨਹੀਂ ਹੈ।ਆਖਰ ਦੇਸ਼ ’ਚ ਨਸ਼ੀਲੇ ਪਦਾਰਥਾਂ ਦੀਆਂ ਵੱਡੀਆਂ-ਵੱਡੀਆਂ ਖੇਪਾਂ ਕੌਣ ਭੇਜ ਰਿਹਾ ਹੈ। ਜਿਹਡ਼ੇ ਲੋਕ ਇਸ ਵਿਚ ਪੈਸਾ ਲਗਾ ਰਹੇ ਹਨ ਤੇ ਇਸਨੂੰ ਸੰਭਵ ਬਣਾ ਰਹੇ ਹਨ, ਉਨ੍ਹਾਂ ਨੂੰ ਫਡ਼ਨ ਪਵੇਗਾ। ਹਾਲੀਆ ਮਹੀਨਿਆਂ ’ਚ ਗੁਜਰਾਤ ਦੇ ਬੰਦਰਗਾਹਾਂ ’ਤੇ ਭਾਰੀ ਮਾਤਰਾ ’ਚ ਡਰੱਗਜ਼ ਫਡ਼ੇ ਜਾਣ ਦੇ ਪਿਛੋਕਡ਼ ’ਚ ਵਿੱਤ ਮੰਤਰੀ ਦਾ ਇਹ ਬਿਆਨ ਆਇਆ ਹੈ। ਪਿਛਲੇ ਹਫਤੇ ਗੁਜਰਾਤ ’ਚ ਲਗਪਗ 478 ਕਰੋਡ਼ ਰੁਪਏ ਦੀ 143 ਕਿੱਲੋਗ੍ਰਾਮ ਡਰੱਗਜ਼ ਜ਼ਬਤ ਕੀਤੀ ਗਈ ਸੀ। ਵਿੱਤ ਮੰਤਰੀ ਨੇ ਕਿਹਾ ਕਿ ਡੀਆਰਆਈ ਵਲੋਂ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਦੀਆਂ ਖਬਰਾਂ ਵੀ ਲੋਕਾਂ ਦੇ ਦਿਲ ’ਚੋਂ ਕਿੰਨੇ ਜੇਲ੍ਹ ਗਏ ਤੇ ਕਿਹਡ਼ੇ ਲੋਕ ਇਨ੍ਹਾਂ ਦੇ ਪਿੱਛੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਛੋਟੇ-ਛੋਟੀ ਫਡ਼੍ਹੀ ਵਾਲਿਆਂ, ਤਸਕਰਾਂ, ਖੱਚਰਾਂ ਨੂੰ ਫਡ਼ ਰਹੇ ਹੋ। ਜਨਤਾ ਦਾ ਭਰੋਸਾ ਹਾਸਲ ਕਰਨ ਲਈ ਇਹ ਬਿਲਕੁਲ ਵੀ ਕਾਫ਼ੀ ਨਹੀਂ ਹੈ। ਕੀ ਤੁਸੀਂ ਅਜਿਹੇ ਮਾਮਲਿਆਂ ਦੇ ਵੱਡੇ ਸੰਚਾਲਕਾਂ ਨੂੰ ਫਡ਼ਨ ’ਚ ਸਮਰੱਥ ਹੋ, ਜਿਹਡ਼ੇ ਪਰਦੇ ਦੇ ਪਿੱਛੇ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਡੀਆਰਆਈ ਅਧਿਕਾਰੀ ਨੂੰ ਮੁੱਖ ਅਪਰਾਧੀਆਂ ਤਕ ਪਹੁੰਚਣ ਲਈ ਕੌਮਾਂਤਰੀ ਸਹਿਯੋਗ ਤੇ ਵਿਸ਼ਵ ਤਾਲਮੇਲ ’ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕ ਅਪਰਾਧੀਆਂ ਨੂੰ ਫਡ਼ਨ ਲਈ ਅਧਿਕਾਰੀਆਂ ਨੂੰ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਲਈ ਕਿਹਾ ਹੈ। ਡੀਆਰਆਈ ਦੇ ਸਥਾਪਨਾ ਦਿਵਸ ’ਤੇ ਮੋਦੀ ਨੇ ਕਿਾਹ ਕਿ ਇਸਤਰ੍ਹਾਂ ਦੇ ਅਪਰਾਧੀਆਂ ਤੇ ਸਿੰਡੀਕੇਟ ਦੇ ਖਿਲਾਫ਼ ਭਾਰਤ ਦੁਨੀਆ ਭਰ ’ਚ ਲਗਾਤਾਰ ਆਵਾਜ਼ ਉਠਾਉਂਦਾ ਰਿਹਾ ਹੈ ਤੇ ਇਸ ਲਈ ਜਦੋਂ ਸਮੱਸਿਆ ਕੌਮਾਂਤਰੀ ਹੈ ਤਾਂ ਹੱਲ ਵੀ ਵਿਸ਼ਵ ਪੱਧਰ ’ਤੇ ਹੋਣਾ ਚਾਹੀਦਾ ਹੈ। ਆਪਣੇ ਲਿਖਤ ਸੰਦੇਸ਼ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਤਕਨੀਕੀ ਬਦਲਾਵਾਂ ਨਾਲ ਤਾਲਮੇਲ ਬਣਾ ਕੇ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਡੀਆਰਆਈ ਦੇਸ਼ ਦੇ ਅਰਥਚਾਰੇ ਦੀ ਰੱਖਿਆ ਲਈ ਵਿਸ਼ਵ ਪੱਧਰ ’ਤੇ ਸਰਬੋਤਮ ਪ੍ਰਥਾਵਾਂ ਤੇ ਪ੍ਰਕਿਰਿਆਵਾਂ ਨੂੰ ਲਗਾਤਾਰ ਅਪਣਾਏਗਾ। ਉਨ੍ਹਾਂ ਉਨ੍ਹਾਂ ਡੀਆਰਆਈ ਅਧਿਕਾਰੀਆਂ ਦੀਆਂ ਅਥੱਕ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵਿੱਤੀ ਧੋਖਾਧਡ਼ੀ ਨਾਲ ਨਿਪਟਣ ਤੇ ਦੇਸ਼ ਦੇ ਆਰਥਿਕ ਹਿੱਤਾਂ ਦੀ ਰੱਖਿਆ ਕਰਨ ’ਚ ਮਦਦ ਕੀਤੀ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਆਪਣੇ ਸੰਦੇਸ਼ ’ਚ ਡੀਆਈਆਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ।