Home » 34 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ…
Home Page News • India • India News • NewZealand • World

34 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ…

Spread the news

ਜ਼ਿਲ੍ਹਾ ਮੋਗਾ ਦੇ ਧਰਮਕੋਟ ‘ਚ ਪੈਦੇ ਪਿੰਡ ਤਾਤਾਰਿਏ ਦੇ 34 ਸਾਲਾ ਸੁਖਦੀਪ ਸਿੰਘ ਦੀ ਆਸਟ੍ਰੇਲੀਆ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਕਾਰਨ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਸੁਖਦੀਪ ਦੇ ਮਾਤਾ ਪਿਤਾ ਨੇ ਦੱਸਿਆ ਕਿ ਕਰੀਬ 14 ਸਾਲ ਪਹਿਲਾਂ ਸੁਖਦੀਪ ਸਟੱਡੀ ਵੀਜਾ ‘ਤੇ ਆਸਟ੍ਰੇਲੀਆ ਗਿਆ ਸੀ ਅਤੇ ਉਸ ਨੇ 14 ਸਾਲਾ ਬਾਅਦ ਫਰਵਰੀ ਮਹੀਨੇ ਪਿੰਡ ਵਾਪਸ ਆਉਣਾ ਸੀ।ਮਿਲੀ ਜਾਣਕਾਰੀ ਅਨੁਸਾਰ ਸੁਖਦੀਪ ਦੇ ਦੋਸਤ ਨੇ ਨਵੀਂ ਕਾਰ ਖਰੀਦੀ ਸੀ ਅਤੇ ਉਸ ਨੇ ਕਾਰ ‘ਤੇ ਸਵਾਰ ਹੋ ਕੇ ਉਹ ਆਪਣੇ ਦੋ ਬੱਚਿਆਂ ਇੱਕ ਬੇਟਾ-ਧੀ, ਪਤਨੀ ਅਤੇ ਦੋਸਤ ਨਾਲ ਘੁੰਮਣ ਗਿਆ ਸੀ ਕਿ ਅਚਾਨਕ ਕਾਰ ਪਲਟ ਗਈ ਅਤੇ ਇਸ ਹਾਦਸੇ ‘ਚ ਉਸ ਦੀ ਮੌਤ ਹੋ ਗਈ।