Home » 2024 ਤਕ ਭਾਰਤ ਦੀਆਂ ਸੜਕਾਂ ਹੋ ਜਾਣਗੀਆਂ ਅਮਰੀਕਾ ਵਰਗੀਆਂ-ਨਿਤਿਨ ਗਡਕਰੀ
Home Page News India India News

2024 ਤਕ ਭਾਰਤ ਦੀਆਂ ਸੜਕਾਂ ਹੋ ਜਾਣਗੀਆਂ ਅਮਰੀਕਾ ਵਰਗੀਆਂ-ਨਿਤਿਨ ਗਡਕਰੀ

Spread the news

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥ ਵਿਵਸਥਾ ਵਾਲਾ ਦੇਸ਼ ਹੈ ਤੇ 2024-25 ਤਕ ਇਸਦੀ ਜੀਡੀਪੀ ਦਾ ਆਕਾਰ ਪੰਜ ਟ੍ਰਿਲੀਅਨ ਡਾਲਰ ਹੋ ਜਾਵੇਗਾ। ਉਦਯੋਗ ਸੰਗਠਨ ਫਿੱਕੀ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਮੋਦੀ ਸਰਕਾਰ ਵਿਕਾਸ ਤੇ ਰੋਜ਼ਗਾਰ ਨੂੰ ਬੜ੍ਹਾਵਾ ਦੇਣ ਲਈ ਸੰਪੂਰਨ ਵਿਕਾਸ ਦਾ ਟੀਚਾ ਲੈ ਕੇ ਚੱਲ ਰਹੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਪਣੀ ਬਰਾਮਦ ਵਧਾਉਣ ਅਤੇ ਦਰਾਮਦ ਘਟਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਇਓ-ਈਥੇਨੌਲ, ਬਾਇਓ-ਸੀਐੱਨਜੀ, ਬਾਇਓ-ਐੱਲਐੱਨਜੀ ਅਤੇ ਗ੍ਰੀਨ ਹਾਈਡਰੋਜਨ ਵਰਗੇ ਬਦਲਵੇਂ, ਸਾਫ਼ ਅਤੇ ਹਰੇ ਈਂਧਣ ’ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰਾ ਹਾਈਡਰੋਜਨ ਭਵਿੱਖ ਦਾ ਬਾਲਣ ਹੈ। ਗਡਕਰੀ ਨੇ ਕਿਹਾ ਕਿ ਇਸ ਸਮੇਂ ਭਾਰਤ ਦਾ ਆਟੋਮੋਬਾਈਲ ਉਦਯੋਗ 7.5 ਲੱਖ ਕਰੋੜ ਰੁਪਏ ਦਾ ਹੈ ਅਤੇ ਉਹ ਇਸ ਨੂੰ 15 ਲੱਖ ਕਰੋੜ ਰੁਪਏ ਤੱਕ ਲੈ ਜਾਣਾ ਚਾਹੁੰਦੇ ਹਨ। ਗਡਕਰੀ ਨੇ ਕਿਹਾ ਕਿ ਲੌਜਿਸਟਿਕਸ ਲਾਗਤ ਇਸ ਸਮੇਂ ਜੀਡੀਪੀ ਦਾ 16 ਫੀਸਦੀ ਹੈ ਅਤੇ 2024 ਤੱਕ ਇਕ ਅੰਕ ’ਚ ਆ ਜਾਵੇਗੀ। ਇਹ ਸਾਨੂੰ ਹੋਰ ਬਰਾਮਦ ਕਰਨ ਦੇ ਯੋਗ ਬਣਾਏਗਾ। ਕੇਂਦਰੀ ਮੰਤਰੀ ਨੇ ਕਿਹਾ ਕਿ 2024 ਦੇ ਅੰਤ ਤੋਂ ਪਹਿਲਾਂ ਭਾਰਤ ਦਾ ਸੜਕੀ ਢਾਂਚਾ ਅਮਰੀਕੀ ਮਾਪਦੰਡਾਂ ਦੇ ਬਰਾਬਰ ਹੋਵੇਗਾ।