Home » ਰੋਮਾਂਚਕ ਮੈਚ ‘ਚ ਅਰਨਟੀਨਾ ਜੇਤੂ, ਮੈਸੀ ਦਾ ਸੁਪਨਾ ਹੋਇਆ ਪੂਰਾ, ਫਰਾਂਸ ਨੂੰ 4-2 ਨਾਲ ਹਰਾਇਆ…
Home Page News India Sports Sports Sports World Sports

ਰੋਮਾਂਚਕ ਮੈਚ ‘ਚ ਅਰਨਟੀਨਾ ਜੇਤੂ, ਮੈਸੀ ਦਾ ਸੁਪਨਾ ਹੋਇਆ ਪੂਰਾ, ਫਰਾਂਸ ਨੂੰ 4-2 ਨਾਲ ਹਰਾਇਆ…

Spread the news

ਆਪਣੇ ਪੰਜਵੇਂ ਤੇ ਆਖ਼ਰੀ ਵਿਸ਼ਵ ਕੱਪ ’ਚ ਲਿਓਨ ਮੈਸੀ ਨੇ ਉਹ ਸੁਪਨਾ ਪੂਰਾ ਕਰ ਲਿਆ, ਜਿਹੜਾ ਉਹ ਬਚਪਨ ਤੋਂ ਦੇਖ ਰਿਹਾ ਸੀ। ਅਰਨਟੀਨਾ ਦੇ ਦਿੱਗਜ ਖਿਡਾਰੀ ਮਾਰਾਡੋਨਾ ਨੇ ਜਦੋਂ 1986 ’ਚ ਆਖ਼ਰੀ ਵਾਰ ਟੀਮ ਨੂੰ ਵਿਸ਼ਵ ਕੱਪ ਜੇਤੂ ਬਣਾਇਆ ਸੀ, ਤਾਂ ਇਕ ਬੱਚੇ ਨੇ ਇਹੀ ਸੁਪਨਾ ਆਪਣੇ ਦੇਸ਼ ਲਈ ਵੀ ਦੇਖਿਆ ਸੀ। ਉਹ ਸੀ ਲਿਓਨ ਮੈਸੀ। ਚਾਰ ਵਿਸ਼ਵ ਕੱਪ ਤੋਂ ਟ੍ਰਾਫੀ ਦੀ ਤਲਾਸ਼ ’ਚ ਜੁਟੇ ਮੈਸੀ ਨੇ 2014 ’ਚ ਟੀਮ ਨੂੰ ਫਾਈਨਲ ਤੱਕ ਵੀ ਪਹੁੰਚਾਇਆ, ਪਰ ਉਹ ਜਿੱਤ ਨਹੀਂ ਦਿਵਾ ਸਕੇ। ਮਾਰਾਡੋਨਾ ਨਾਲ ਜਦੋਂ-ਜਦੋਂ ਮੈਸੀ ਦੀ ਤੁਲਨਾ ਹੁੰਦੀ ਸੀ, ਉਸ ’ਚ ਸਿਰਫ਼ ਇਕ ਕਮੀ ਰਹਿ ਜਾਂਦੀ ਸੀ ਉਹ ਸੀ ਟੀਮ ਨੂੰ ਵਿਸ਼ਵ ਕੱਪ ਦਿਵਾਉਣਾ। ਫਰਾਂਸ ਖ਼ਿਲਾਫ਼ ਜਿੱਤ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਪੂਰਾ ਕਰ ਲਿਆ ਹੈ। ਇਹੀ ਨਹੀਂ ਮੈਸੀ ਨੇ ਫਰਾਂਸ ਖ਼ਿਲਾਫ਼ ਪਹਿਲੇ ਹਾਫ ’ਚ ਮਿਲੀ ਪੈਨਲਟੀ ਨੂੰ ਨੈੱਟ ’ਚ ਪਹੁੰਚਾਉਣ ਦੇ ਨਾਲ ਹੀ ਕਈ ਰਿਕਾਰਡ ਵੀ ਬਣਾ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਵਾਧੂ ਸਮੇਂ ’ਚ ਇਕ ਹੋਰ ਗੋਲ ਦਾਗ ਕੇ ਟੀਮ ਨੂੰ ਜਿਤਾਉਣ ਲਈ ਪੈਨਲਟੀ ਸ਼ੂਟ ਆਊਟ ਦੀ ਉਡੀਕ ਕਰਨੀ ਪਈ। ਤਿੰਨ ਦੀ ਬਰਾਬਰੀ ਰਹਿਣ ਤੋਂ ਬਾਅਦ ਪੈਨਲਟੀ ਸ਼ੂਟ ਆਊਟ ’ਚ ਅਰਜਨਟੀਨਾ ਨੇ ਫਰਾਂਸ ਨੂੰ 4-2 ਨਾਲ ਹਰਾ ਦਿੱਤਾ। ਫਰਾਂਸ ਖ਼ਿਲਾਫ਼ ਫਾਈਨਲ ’ਚ ਅਰਜਨਟੀਨਾ ਦਾ ਪਲੜਾ ਮੈਸੀ ਕਾਰਨ ਸ਼ੁਰੂ ਤੋਂ ਹੀ ਭਾਰੀ ਰਿਹਾ। ਉਸ ਦੀ ਅਗਵਾਈ ’ਚ ਟੀਮ ਨੇ ਪਹਿਲੇ ਹਾਫ ਤੋਂ ਹੀ ਬੀਤੇ ਵਿਜੇਤਾ ’ਤੇ ਦਬਾਅ ਬਣਾਈ ਰੱਖਿਆ। ਗੇਂਦ ਅਰਨਟੀਨਾ ਦੇ ਮਿਡਫੀਲਤਰਾਂ ਦੀ ਚੌਕੜੀ ਕੇ ਸਟ੍ਰਾਈਕਰਾਂ ਨੇ ਪਹਿਲੇ ਹੀ ਮਿੰਟ ਤੋਂ ਫਰਾਂਸ ਦੇ ਹਾਫ ’ਚ ਹੀ ਰੱਖੀ। ਇਸ ਦਾ ਫ਼ਾਇਦਾ ਅਰਜਨਟੀਨਾ ਨੂੰ ਮਿਲਿਆ, ਡੀ ਮਾਰੀਆ ਖ਼ਿਲਾਫ਼ ਡੇਂਬੇਲ ਨੇ ਡੀ ਦੇ ਅੰਦਰ ਫਾਊਲ ਕਰ ਦਿੱਤਾ ਤੇ ਅਰਜਨਟੀਨਾ ਨੂੰ ਪੈਨਲਟੀ ਮਿਲ ਗਈ। ਲਿਓਨ ਮੈਸੀ ਨੇ ਇਕ ਹੋਰ ਵਾਰ ਟੀਮ ਲਈ ਪੈਨਲਟੀ ਕਿੱਕ ਲਈ ਤੇ ਫਰਾਂਸ ਦੇ ਕਪਤਾਨ ਹੁਗੋ ਲੋਰਿਸ ਉਨ੍ਹਾਂ ਦੇ ਸ਼ਾਟ ਦਾ ਬਚਾਅ ਨਹੀਂ ਕਰ ਸਕੇ ਤੇ ਗੇਂਦ ਸਿੱਧੀ ਨੈੱਟ ’ਚ ਚਲੀ ਗਈ। ਅਰਜਨਟੀਨਾ ਨੇ ਪਹਿਲੇ 25 ਮਿੰਟ ’ਚ ਹੀ ਬੜ੍ਹਤ ਬਣਾ ਲਈ ਤੇ ਇਸ ਦਾ ਅਸਰ ਉਨ੍ਹਾਂ ਦੇ ਮਨੋਬਲ ’ਤੇ ਵੀ ਪਿਆ। ਮੈਸੀ ਨੇ ਪਹਿਲੇ ਹਾਫ ਦੀ ਸਮਾਪਤੀ ਤੋਂ ਕੁਝ ਪਲ ਪਹਿਲਾਂ ਇਕ ਵਾਰ ਫਿਰ ਸ਼ਾਨਦਾਰ ਡਿ੍ਰਬਲ ਕਰ ਕੇ ਗੇਂਦ ਡੀ ਪਾਲ ਨੂੰ ਪਾਸ ਕਰ ਦਿੱਤੀ। ਡਿ ਪਾਲ ਨੇ ਕ੍ਰਾਸ ਲਗਾਉਂਦੇ ਹੋਏ ਗੇਂਦ ਡੀ ਮਾਰੀਆ ਤੱਕ ਪਹੁੰਚਾਇਆ, ਡੀ ਮਾਰੀਆ ਖਾਲ੍ਹੀ ਸਨ। ਉਨ੍ਹਾਂ ਨੇ ਫਰਾਂਸ ਦੇ ਗੋਲਕੀਪਰ ਹੁਗੋ ਲੋਰਿਸ ਨੂੰ ਭਰਮਾਉਂਦੇ ਹੋਏ ਉਨ੍ਹਾਂ ਦੇ ਉੱਪਰੋਂ ਗੇਂਦ ਨੈੱਟ ਤੱਕ ਪਹੁੰਚਾ ਦਿੱਤੀ। ਇਸ ਦੇ ਨਾਲ ਹੀ ਅਰਜਨਟੀਨਾ ਨੇ ਬੜ੍ਹਤ ਦੁੱਗਣੀ ਕਰ ਲਈ। ਇਸ ਤੋਂ ਬਾਅਦ ਪਹਿਲੇ ਹਾਫ ਦੀ ਸਮਾਪਤੀ ਤੋਂ ਪਹਿਲਾਂ ਮੈਸੀ ਨੇ ਕਈ ਸ਼ਾਨਦਾਰ ਪਾਸ ਤੇ ਡਿ੍ਰਬਲ ਕੀਤੇ ’ਤੇ ਟੀਮ ਗੋਲ ਨਹੀਂ ਦਾਗ ਸਕੀ। ਇਸ ਤੋਂ ਬਾਅਦ ਦੂਜੇ ਹਾਫ ’ਚ ਅਰਜਨਟੀਨਾ ਦਾ ਹਮਲਾਵਰ ਖੇਡ ਜਾਰੀ ਰਿ ਹਾ, ਪਰ ਲੋਰਿਸ ਨੇ ਕਈ ਸ਼ਾਨਦਾਰ ਬਚਾਅ ਕੀਤੇ ਤੇ ਗੋਲ ਨਹੀਂ ਹੋਣ ਦਿੱਤਾ। ਦੂਜੇ ਹਾਫ ਦੀ ਸਮਾਪਤੀ ਤੋਂ ਦਸ ਮਿੰਟ ਪਹਿਲਾਂ ਕਾਲਿਅਨ ਐੱਮਬਾਪੇ ਨੇ ਇਕ ਤੋਂ ਬਾਅਦ ਇਕ ਦੋ ਗੋਲ ਦਾ ਕੇ ਫਰਾਂਸ ਨੂੰ ਮੈਚ ’ਚ ਵਾਪਸੀ ਕਰਵਾ ਦਿੱਤੀ।