Home » ਚੀਨ ‘ਚ ਕੋਰੋਨਾ ਦੀ ਵਾਪਸੀ ! ਐਂਬੂਲੈਂਸ ਲਈ ਰੋਜ਼ਾਨਾ ਆ ਰਹੇ ਹਜ਼ਾਰਾਂ ਫੋਨ, ਸਸਕਾਰ ਲਈ ਲੰਬੀਆਂ ਲਾਈਨਾਂ…
Home Page News World World News

ਚੀਨ ‘ਚ ਕੋਰੋਨਾ ਦੀ ਵਾਪਸੀ ! ਐਂਬੂਲੈਂਸ ਲਈ ਰੋਜ਼ਾਨਾ ਆ ਰਹੇ ਹਜ਼ਾਰਾਂ ਫੋਨ, ਸਸਕਾਰ ਲਈ ਲੰਬੀਆਂ ਲਾਈਨਾਂ…

Spread the news

ਚੀਨ ‘ਚ ਇਕ ਵਾਰ ਫਿਰ ਕੋਰੋਨਾ ਦਾ ਜ਼ਬਰਦਸਤ ਧਮਾਕਾ ਹੋਇਆ ਹੈ। ਜ਼ੀਰੋ ਕੋਵਿਡ ਨੀਤੀ (Zero Covid Policy) ਦੇ ਬਾਵਜੂਦ ਚੀਨ ਵਿਚ ਕੋਰੋਨਾ ਕਾਰਨ ਸਥਿਤੀ ਬੇਕਾਬੂ ਹੋ ਗਈ ਹੈ। ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਸ਼ਮਸ਼ਾਨਘਾਟ ‘ਚ ਵੀ ਥਾਂ ਘੱਟ ਹੈ। ਸਸਕਾਰ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਕੋਰੋਨਾ ਦੇ ਮਾਮਲਿਆਂ ਦੇ ਵਿਚਕਾਰ, ਮਾਹਿਰਾਂ ਨੇ ਅਨੁਮਾਨ ਲਗਾਇਆ ਹੈ ਕਿ ਚੀਨ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਸਕਦੀ ਹੈ। ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਐਰਿਕ ਫਾਜ਼ਿਲ ਡਿੰਗ ਨੇ ਮਹਾਮਾਰੀ ਦੇ ਵੱਡੇ ਪੱਧਰ ‘ਤੇ ਫੈਲਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਅੰਦਾਜ਼ੇ ਮੁਤਾਬਕ ਅਗਲੇ 90 ਦਿਨਾਂ ‘ਚ ਦੇਸ਼ ਦਾ 60 ਫੀਸਦੀ ਤੋਂ ਜ਼ਿਆਦਾ ਭਾਵ ਦੁਨੀਆ ਦੀ 10 ਫੀਸਦੀ ਆਬਾਦੀ ਕੋਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਹੋਣ ਵਾਲੀ ਹੈ। ਇਸ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਸਕਦੀ ਹੈ। ਨਿਊਜ਼ ਏਜੰਸੀ ਮੁਤਾਬਕ Omicron ਦੇ ਨਵੇਂ ਵੇਰੀਐਂਟ BA5.2 ਅਤੇ BF.7 ਚੀਨ ‘ਚ ਤਬਾਹੀ ਮਚਾ ਰਹੇ ਹਨ। ਚੀਨ ‘ਚ ਕੋਰੋਨਾ ਦੇ ਧਮਾਕੇ ਕਾਰਨ ਦੂਜੇ ਦੇਸ਼ਾਂ ‘ਚ ਵੀ ਮਹਾਮਾਰੀ ਫੈਲਣ ਦਾ ਖਦਸ਼ਾ ਹੈ। ਚੀਨ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਨੂੰ ਲੁਕਾ ਰਿਹਾ ਹੈ। ਚੀਨ ਨੇ ਬੀਜਿੰਗ ਵਿੱਚ ਇੱਕ ਵੀ ਕੋਰੋਨਾ ਮੌਤ ਦਾ ਜ਼ਿਕਰ ਨਹੀਂ ਕੀਤਾ ਹੈ। ਹਾਲਾਂਕਿ, ਅਧਿਕਾਰੀਆਂ ਨੇ 19 ਤੋਂ 23 ਨਵੰਬਰ ਦਰਮਿਆਨ ਚਾਰ ਮੌਤਾਂ ਦੇ ਵੇਰਵੇ ਦਿੱਤੇ ਸਨ। ਚੀਨ ਮੌਤ ਦੇ ਅੰਕੜਿਆਂ ਨੂੰ ਲੁਕਾ ਰਿਹਾ ਹੈ, ਪਰ ਸ਼ਮਸ਼ਾਨਘਾਟ ਅਸਲ ਕਹਾਣੀ ਬਿਆਨ ਕਰ ਰਹੇ ਹਨ। ਵਾਲ ਸਟਰੀਟ ਜਰਨਲ ਮੁਤਾਬਕ ਸ਼ਮਸ਼ਾਨਘਾਟ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੀਜਿੰਗ ਦਾ ਡੋਂਗਜਿਆਓ ਸ਼ਮਸ਼ਾਨਘਾਟ ਲਾਸ਼ਾਂ ਨਾਲ ਭਰ ਗਿਆ ਹੈ। ਇੱਥੇ ਕੰਮ ਕਰਨ ਵਾਲੀ ਇਕ ਔਰਤ ਨੇ ਕਿਹਾ ਕਿ ਸਾਡੇ ਕੋਲ ਸਾਹ ਲੈਣ ਦੀ ਵੀ ਫੁਰਸਤ ਨਹੀਂ ਹੈ। ਅਸੀਂ ਇਸ ਸਮੇਂ 24 ਘੰਟੇ ਕੰਮ ਕਰ ਰਹੇ ਹਾਂ। ਦਿਨ-ਰਾਤ ਅਸੀਂ ਲਾਸ਼ਾਂ ਦਾ ਸਸਕਾਰ ਕਰਨ ਵਿੱਚ ਲੱਗੇ ਹੋਏ ਹਾਂ। ਉਨ੍ਹਾਂ ਦੱਸਿਆ ਕਿ ਪਹਿਲਾਂ 30 ਤੋਂ 40 ਲਾਸ਼ਾਂ ਆਉਂਦੀਆਂ ਸਨ, ਹੁਣ 200 ਆ ਰਹੀਆਂ ਹਨ। 2,000 ਲਾਸ਼ਾਂ ਸਸਕਾਰ ਲਈ ਕਤਾਰ ਵਿੱਚ ਹਨ। ਹਰ ਰੋਜ਼ ਐਂਬੂਲੈਂਸ ਲਈ 30 ਹਜ਼ਾਰ ਤੋਂ ਵੱਧ ਕਾਲਾਂ ਆ ਰਹੀਆਂ ਹਨ।