Home » ਮੁੜ ਤੋ ਵੱਧ ਰਹੇ ਕੋਰੋਨਾ ਕਾਰਨ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਐਡਵਾਈਜ਼ਰੀ ਕੀਤੀ ਜਾਰੀ…
Home Page News India India News World

ਮੁੜ ਤੋ ਵੱਧ ਰਹੇ ਕੋਰੋਨਾ ਕਾਰਨ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਐਡਵਾਈਜ਼ਰੀ ਕੀਤੀ ਜਾਰੀ…

Spread the news

ਭਾਰਤ ਸਰਕਾਰ ਨੇ ਇਹ ਕਦਮ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਹਿਲਾਂ ਹਵਾਈ ਅੱਡੇ ‘ਤੇ ਥਰਮਲ ਸਕੈਨਿੰਗ, ਰੈਂਡਮ ਟੈਸਟਿੰਗ ਵਿਚੋਂ ਲੰਘਣਾ ਪਵੇਗਾ।ਇਸ ਤੋਂ ਬਾਅਦ ਜੇਕਰ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ, ਤਾਂ ਇਸ ਨੂੰ ਆਈਸੋਲੇਟ ਕਰਨਾ ਹੋਵੇਗਾ। ਕਿਹਾ ਗਿਆ ਹੈ ਕਿ ਹਵਾਈ ਅੱਡੇ ‘ਤੇ ਉਨ੍ਹਾਂ ਸ਼ੱਕੀ ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ, ਜਿਨ੍ਹਾਂ ‘ਚ ਕੋਈ ਲੱਛਣ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਕੁੱਲ ਮੁਸਾਫਰਾਂ ਦੇ ਲਗਭਗ 2 ਫੀਸਦੀ ਦਾ ਰੈਂਡਮ ਟੈਸਟ ਵੀ ਕੀਤਾ ਜਾਵੇਗਾ।