Home » ਜਾਪਾਨ ‘ਚ ਭਾਰੀ ਬਰਫਬਾਰੀ ਕਾਰਨ 17 ਲੋਕਾਂ ਦੀ ਮੌਤ, 90 ਤੋਂ ਵਧੇਰੇ ਜ਼ਖ਼ਮੀ…
Home Page News World World News

ਜਾਪਾਨ ‘ਚ ਭਾਰੀ ਬਰਫਬਾਰੀ ਕਾਰਨ 17 ਲੋਕਾਂ ਦੀ ਮੌਤ, 90 ਤੋਂ ਵਧੇਰੇ ਜ਼ਖ਼ਮੀ…

Spread the news

ਜਾਪਾਨ ਵਿੱਚ ਭਾਰੀ ਬਰਫਬਾਰੀ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ 90 ਤੋਂ ਵੱਧ ਜ਼ਖ਼ਮੀ ਹੋ ਗਏ| ਕਈ ਥਾਵਾਂ ‘ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। ਡਿਜ਼ਾਸਟਰ ਮੈਨੇਜਮੈਂਟ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਇਰ ਅਤੇ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਦੇ ਅਨੁਸਾਰ, ਜਾਪਾਨ ਵਿਚ ਪਿਛਲੇ ਹਫ਼ਤੇ ਤੋਂ ਉੱਤਰੀ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਹਾਈਵੇਅ ‘ਤੇ ਸੈਂਕੜੇ ਵਾਹਨ ਫਸੇ ਹੋਏ ਹਨ, ਜਿਸ ਨਾਲ ਸਪਲਾਈ ਵਿੱਚ ਦੇਰੀ ਹੋ ਰਹੀ ਹੈ। ਏਜੰਸੀ ਮੁਤਾਬਕ ਸ਼ਨੀਵਾਰ ਤੱਕ ਵੱਖ-ਵੱਖ ਘਟਨਾਵਾਂ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। ਕ੍ਰਿਸਮਸ ਵੀਕਐਂਡ ‘ਤੇ ਜ਼ਿਆਦਾ ਬਰਫਬਾਰੀ ਕਾਰਨ ਸੋਮਵਾਰ ਸਵੇਰ ਤੱਕ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਅਤੇ 93 ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਕਈ ਲੋਕ ਛੱਤਾਂ ਤੋਂ ਬਰਫ਼ ਸਾਫ਼ ਕਰਦੇ ਸਮੇਂ ਡਿੱਗ ਗਏ ਜਾਂ ਛੱਤਾਂ ਤੋਂ ਡਿੱਗਣ ਵਾਲੇ ਬਰਫ਼ ਦੇ ਵੱਡੇ ਟੁਕੜਿਆਂ ਹੇਠਾਂ ਦੱਬੇ ਗਏ। ਬਰਫ਼ਬਾਰੀ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਮਿਉਂਸਪਲ ਦਫ਼ਤਰਾਂ ਨੇ ਲੋਕਾਂ ਨੂੰ ਬਰਫ਼ ਹਟਾਉਣ ਦੌਰਾਨ ਸਾਵਧਾਨੀ ਵਰਤਣ ਅਤੇ ਇਕੱਲੇ ਕੰਮ ਨਾ ਕਰਨ ਦੀ ਅਪੀਲ ਕੀਤੀ ਹੈ। ਨਿਗਾਟਾ ਚੌਲਾਂ ਦੀ ਕਾਸ਼ਤ ਲਈ ਜਾਣਿਆ ਜਾਂਦਾ ਹੈ। ਉੱਥੇ ਜਾਪਾਨੀ ਰਾਈਸ ਕੇਕ ‘ਮੋਚੀ’ ਬਣਾਉਣ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਨਵੇਂ ਸਾਲ ਦੌਰਾਨ ਇਸ ਦੀ ਵਿਕਰੀ ਜ਼ਿਆਦਾ ਹੁੰਦੀ ਹੈ ਪਰ ਹੁਣ ਇਸ ਦੀ ਸਪਲਾਈ ‘ਚ ਸਮੱਸਿਆ ਆ ਰਹੀ ਹੈ।