Home » ਕ੍ਰਾਈਸਟਚਰਚ ‘ਚ ਇੱਕ ਇਮਾਰਤ ਨੂੰ ਲੱਗੀ ਅੱਗ, ਸ਼ਹਿਰ ਵਿੱਚ ਲੱਗੇ ਧੂੰਏਂ ਦੇ ਗੁਬਾਰ…
Home Page News New Zealand Local News NewZealand

ਕ੍ਰਾਈਸਟਚਰਚ ‘ਚ ਇੱਕ ਇਮਾਰਤ ਨੂੰ ਲੱਗੀ ਅੱਗ, ਸ਼ਹਿਰ ਵਿੱਚ ਲੱਗੇ ਧੂੰਏਂ ਦੇ ਗੁਬਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਕ੍ਰਾਈਸਟਚਰਚ ਵਿੱਚ ਇੱਕ ਇਮਾਰਤ ਨੂੰ ਅੱਗ ਲੱਗਣ ਕਾਰਨ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਦੱਸੀਆਂ ਜਾ ਰਹੀਆਂ ਹਨ।ਐਮਰਜੈਂਸੀ ਸੇਵਾਵਾਂ ਨੂੰ ਵਾਟਰਲੂ ਰੋਡ, ਹੌਰਨਬੀ ‘ਤੇ ਇੱਕ ਵਪਾਰਕ ਇਮਾਰਤ ਲੱਗਣ ਦੀ ਜਾਣਕਾਰੀ ਸਵੇਰੇ 7.15 ਵਜੇ ਮਿਲੀ ਸੀ।ਸ਼ਿਫਟ ਮੈਨੇਜਰ ਸਾਈਮਨ ਲਿਫੋਰਡ ਦਾ ਕਹਿਣਾ ਹੈ ਕਿ ਇਮਾਰਤ ਦੀ ਅੱਗ ਤੋਂ ਨਿਕਲਣ ਵਾਲੇ ਧੂੰਆਂ ਸ਼ਹਿਰ ਵੱਲ ਵਧ ਰਿਹਾ ਹੈ।ਹਾਲਾਂਕਿ ਇਹ ਅਸਪਸ਼ਟ ਹੈ ਕਿ ਕੀ ਧੂੰਏਂ ਵਿੱਚ ਜ਼ਹਿਰੀਲੇ ਪਦਾਰਥਾਂ ਦਾ ਕੋਈ ਖਤਰਾ ਹੈ, ਲਿਫੋਰਡ ਨੇ ਕ੍ਰਾਈਸਟਚਰਚ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਆਪਣੇ ਘਰ ਵਿੱਚ ਧੂੰਏਂ ਦੀ ਬਦਬੂ ਮਹਿਸੂਸ ਕਰ ਰਹੇ ਹਨ ਹੈ ਆਪਣੀਆਂ ਖਿੜਕੀਆਂ ਬੰਦ ਕਰ ਦੇਣ।