ਕੈਲੇਫੋਰਨੀਆਂ ਦੇ ‘ਹਿੰਦੂ ਟੈਂਪਲ ਵਾਲੈਉ’ ਚ ਛੇ ਔਰਤਾ ਨੇ ਚੋਰੀ ਕਰਨ ਦੀ ਕੋਸ਼ਿਸ ਕੀਤੀ ਹੈ । ਮੰਦਰ ਦੇ ਫਾਊਡਰ ਅਤੇ ਪ੍ਰੈਜ਼ੀਡੈਂਟ ਚਮਕੌਰ ਗਿਰੀ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਛੇ ਜਨਾਨੀਆਂ ਮੰਦਰ ਚ ਪੂਜਾ ਕਰਵਾਉਣ ਦੇ ਬਹਾਨੇ ਪੁਜਾਰੀ ਕੋਲ ਆਈਆਂ ਪਰ ਇਸ ਦੇ ਨਾਲ ਹੀ ਦੋ ਪੰਡਤ ਕੋਲ ਬੈਠ ਗਈਆਂ, ਬਾਕੀਆਂ ਨੇ ਇੱਧਰ-ਉਧਰ ਚੋਰੀ ਕਰਨ ਲਈ ਫਰੋਲਾਂ-ਫਰੋਲੀ ਸ਼ੁਰੂ ਕਰ ਦਿੱਤੀ। ਜਦ ਕਿ ਪੰਡਤ ਨੇ ਕੋਲ ਬੈਠੀਆਂ ਜਨਾਨੀਆਂ ਨੂੰ ਮੰਤਰ ਜਾਪ ਲਈ ਕਿਹਾ ਤਾਂ ਉਨ੍ਹਾਂ ਨੂੰ ਸਹੀ ਮੰਤਰ ਉਚਾਰਣ ਵੀ ਨਹੀਂ ਆਉਂਦੇ ਸਨ। ਸ਼ੱਕ ਪੈਣ ‘ਤੇ ਮੰਦਰ ਦੇ ਪੁਜਾਰੀ ਨੇ ਦੇਖਿਆ ਕਿ ਇਕ ਔਰਤ ਮੰਦਰ ਵਿੱਚ ਸੁਸ਼ੋਭਿਤ ਮੂਰਤੀ ਤੋਂ ਗਹਿਣੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਪੰਡਤ ਜੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਕਿਹਾ ਕਿ ਇਹ ਮੰਦਰ ਦੀ ਸਾਡੀ ਵੀਡੀੳ ਰਿਕਾਰਡ ਹੋ ਰਹੀ ਹੈ ਤਾਂ ਉਹ ਔਰਤਾਂ ਇਕਦਮ ਕੁਝ ਹੀ ਪਲਾਂ ਵਿੱਚ ਗਾਇਬ ਹੋ ਗਈਆਂ। ਸਕਿਊਰਟੀ ਕੈਮਰਿਆਂ ਦੇ ਡਰੋ ਔਰਤਾਂ ਦੇ ਭੱਜਣ ਕਰ ਕੇ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਪਹਿਲਾ ਵੀ ਕੈਲੇਫੋਰਨੀਆਂ ਦੇ ਇਕ ਬੁੱਧ ਧਰਮ ਦੇ ਮੰਦਰ ਵਿੱਚ ਵੱਡੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਚੋਰਾਂ ਦਾ ਗਰੋਹ ਹਿੰਦੀ ਤਾ ਜਰੂਰ ਬੋਲਦਾ ਹੈ, ਪਰ ਦੇਖਣ ਵਿੱਚ ਭਾਰਤੀ ਨਹੀਂ ਲਗਦਾ।
ਕੈਲੇਫੋਰਨੀਆਂ ਦੇ ਇੱਕ ਮੰਦਿਰ ਚ 6 ਔਰਤਾ ਵੱਲੋ ਚੋਰੀ ਦੀ ਕੋਸ਼ਿਸ਼…
January 4, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,641
- India5,063
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












