Home » ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਚੀਨ ਦੇ ਪ੍ਰਬੰਧਾਂ ਤੋਂ ਅਮਰੀਕਾ ਚਿੰਤਤ : ਰਾਸ਼ਟਰਪਤੀ ਬਾਈਡਨ…
Home Page News World World News

ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਚੀਨ ਦੇ ਪ੍ਰਬੰਧਾਂ ਤੋਂ ਅਮਰੀਕਾ ਚਿੰਤਤ : ਰਾਸ਼ਟਰਪਤੀ ਬਾਈਡਨ…

Spread the news

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਪਣਾਈ ਜਾ ਰਹੇ ਤਰੀਕਿਆਂ ਤੋਂ ਅਮਰੀਕਾ ਚਿੰਤਤ ਹੈ। ਰਾਸ਼ਟਰਪਤੀ ਬਾਈਡਨ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ,  ਕੀ ਉਹ ਚੀਨ ਵਿੱਚ ਸੰਕਰਮਣ ਦੀ ਸਥਿਤੀ ਨੂੰ ਲੈ ਕੇ ਚਿੰਤਤ ਸਨ? ਦਾ ਜਵਾਬ ਦਿੰਦਿਆਂ ‘ਹਾਂ’ ਕਿਹਾ। ਚੀਨ ‘ਚ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਅਮਰੀਕਾ ਅਤੇ ਭਾਰਤ ਸਮੇਤ ਕਈ ਦੇਸ਼ਾਂ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀਆਂ ਲਗਾਈਆਂ ਹਨ। ਬਾਈਡਨ ਨੇ ਕਿਹਾ ਕਿ ਜੇ ਤੁਸੀਂ ਚੀਨ ਤੋਂ ਆ ਰਹੇ ਹੋ, ਤਾਂ ਤੁਹਾਡੀ ਜਾਂਚ ਹੋਣੀ ਚਾਹੀਦੀ ਹੈ ਪਰ ਚੀਨ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਹਰ ਪਾਸੇ ਕੋਰੋਨਾ ਵਾਇਰਸ ਦਾ ਸੰਕਰਮਣ ਫੈਲਿਆ ਹੋਇਆ ਹੈ, ਅਜਿਹੀ ਸਥਿਤੀ ਵਿੱਚ ਵੀ ਇੱਕ ਵੱਡੀ ਅਤੇ ਵਿਸ਼ਾਲ ਆਬਾਦੀ ਵਾਲੇ ਚੀਨ ਵਰਗੇ ਦੇਸ਼ ਵਿੱਚ ਵਾਇਰਸ ਦੇ ਵਾਧੂ ਰੂਪਾਂ ਦੇ ਉਭਰਨ ਦੀ ਸੰਭਾਵਨਾ ਹੈ। ਪ੍ਰਾਈਸ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਨਵਾਂ ਰੂਪ ਦੁਨੀਆ ਦੇ ਕਿਸੇ ਹੋਰ ਹਿੱਸੇ ਤੋਂ ਸ਼ੁਰੂ ਹੋਇਆ ਅਤੇ ਅਮਰੀਕਾ ਤੱਕ ਪਹੁੰਚ ਗਿਆ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਚੀਨ ਕੋਰੋਨਾ ਦੇ ਮਾਮਲਿਆਂ ਦੀ ਸਹੀ ਗਿਣਤੀ ਨਹੀਂ ਕਰ ਰਿਹਾ।