Home » ਬ੍ਰਾਜ਼ੀਲ ’ਚ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਨੇ ਸੈਨਾ ਮੁਖੀ ਨੂੰ ਹਟਾਇਆ…
Home Page News India World World News

ਬ੍ਰਾਜ਼ੀਲ ’ਚ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਨੇ ਸੈਨਾ ਮੁਖੀ ਨੂੰ ਹਟਾਇਆ…

Spread the news

ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਬ੍ਰਾਜ਼ੀਲ ਦੇ ਸੈਨਾ ਮੁਖੀ ਜਨਰਲ ਜੂਲੀਓ ਸੀਜ਼ਰ ਡੀ ਅਰੂਡਾ ਨੂੰ ਸ਼ਨੀਵਾਰ ਨੂੰ ਬਰਖਾਸਤ ਕਰ ਦਿੱਤਾ। ਉਨ੍ਹਾਂ ਨੇ ਸੈਨਾ ਦੇ ਕੁਝ ਅਧਿਕਾਰੀਆਂ ’ਤੇ ਰਾਜਧਾਨੀ ਬ੍ਰਾਸੀਲੀਆ ’ਚ 8 ਜਨਵਰੀ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਉਣ ਦੇ ਕੁਝ ਦਿਨ ਬਾਅਦ ਇਹ ਕਦਮ ਉਠਾਇਆ। ਬ੍ਰਾਜ਼ੀਲ ਦੇ ਹਥਿਆਰਬੰਦ ਫੋਰਸਾਂ ਦੀ ਅਧਿਕਾਰਤ ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ ਜਨਰਲ ਅਰੂਡਾ ਨੂੰ ਸ਼ਨੀਵਾਰ ਨੂੰ ਸੈਨਾ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ਜਨਰਲ ਥਾਮਸ ਮਿਗੁਏਲ ਰਿਬੇਰੋ ਪਾਈਵਾ ਨੂੰ ਨਵਾਂ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ। ਜਨਰਲ ਪਾਈਵਾ ਇਸ ਤੋਂ ਪਹਿਲਾਂ ਬ੍ਰਾਜ਼ੀਲ ਦੀ ਫੌਜ ਦੀ ਦੱਖਣੀ ਪੂਰਬੀ ਮਿਲਟਰੀ ਕਮਾਂਡ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਸਨ। ਰਿਪੋਰਟਾਂ ਮੁਤਾਬਕ, ਜਨਰਲ ਅਰੂਡਾ ਨੂੰ ਬਰਖਾਸਤ ਕਰਨ ਤੋਂ ਬਾਅਦ ਲੂਲਾ ਨੇ ਸ਼ਨੀਵਾਰ ਰਾਤ ਨੂੰ ਬ੍ਰਾਸੀਲੀਆ ’ਚ ਰੱਖਿਆ ਮੰਤਰੀ ਜੋਸ ਮੁਸੀਓ, ਚੀਫ ਆਫ ਡਿਫੈਂਸ ਸਟਾਫ ਰੂਈ ਕੋਸਟਾ ਅਤੇ ਨਵੇਂ ਫੌਜ ਮੁਖੀ ਜਨਰਲ ਪਾਈਵਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਨ ਵਾਲੇ ਮੁਸੀਓ ਨੇ ਕਿਹਾ ਕਿ 8 ਜਨਵਰੀ ਨੂੰ ਹੋਏ ਹਿੰਸਕ ਪ੍ਰਦਰਸ਼ਨ ਫੌਜ ’ਚ ਸਿਖਰ ਪੱਧਰ ’ਤੇ ‘ਭਰੋਸੇ ਦੇ ਪੱਧਰ ’ਚ ਕਮੀ’ ਦਾ ਕਾਰਨ ਬਣੇ ਹਨ ਅਤੇ ਸਰਕਾਰ ਨੇ ਫੈਸਲਾ ਕੀਤਾ ਕਿ ਉਸ ’ਚ ਬਦਲਾਅ ਜ਼ਰੂਰੀ ਹੈ।