Home » ਨਿਊਜ਼ੀਲੈਂਡ ਵਾਸੀਆਂ ਨੂੰ ਮਹਿੰਗਾਈ ਤੋ ਮਿਲੇਗਾ ਕੁੱਝ ਛੁਟਕਾਰਾ,ਸਸਤੀਆਂ ਸਬਜੀਆਂ ਅਤੇ ਫਰੂਟ ਮਿਲਣ ਦੀ ਬੱਝੀ ਆਸ…
Home Page News New Zealand Local News NewZealand

ਨਿਊਜ਼ੀਲੈਂਡ ਵਾਸੀਆਂ ਨੂੰ ਮਹਿੰਗਾਈ ਤੋ ਮਿਲੇਗਾ ਕੁੱਝ ਛੁਟਕਾਰਾ,ਸਸਤੀਆਂ ਸਬਜੀਆਂ ਅਤੇ ਫਰੂਟ ਮਿਲਣ ਦੀ ਬੱਝੀ ਆਸ…

Spread the news

ਆਕਲੈਂਡ(ਬਲਜਿੰਦਰ ਸਿੰਘ)ਦਿਨੋਂ ਦਿਨ ਨਿਊਜ਼ੀਲੈਂਡ ਵਿੱਚ ਵੱਧ ਰਹੀ ਮਹਿੰਗਾਈ ਜੋ ਕੀ ਦੇਸ ਵਾਸੀਆਂ ਲਈ ਵੱਡਾ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੋਈ ਹੈ ਹੁਣ ਇਸ ਦੌਰਾਨ ਨਿਊਜੀਲੈਂਡ ਵਾਸੀਆਂ ਲਈ ਕੁਝ ਰਾਹਤ ਭਰੀ ਖਬਰ ਸਾਹਮਣੇ ਆਈ ਹੈ।ਜਿਸ ਵਿੱਚ ਸੁਪਰਮਾਰਕੀਟ ਕਾਉਂਟਡਾਊਨ ਨੇ ਆਉਂਦੇ ਕੁਝ ਦਿਨਾਂ ਵਿੱਚ ਸਬਜੀਆਂ ਅਤੇ ਫਲਾਂ ਦੇ ਮੁੱਲ ਘਟਣ ਦੀ ਗੱਲ ਕਹੀ ਹੈ।ਕਾਉਂਟਡਾਊਨ ਦੇ ਕਮਰਸ਼ਲ ਡਾਇਰੈਕਟਰ ਪੀਟਰ ਡੀ ਵੈਟ ਨੇ ਦੱਸਿਆ ਹੈ ਕਿ ਉਨ੍ਹਾਂ ਨੇ 100 ਤੋਂ ਵਧੇਰੇ ਵੱਡੇ ਪੱਧਰ ਦੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਹੈ, ਜੋ ਘੱਟ ਮੁੱਲ ‘ਤੇ ਫਲ ਤੇ ਸਬਜੀਆਂ ਮੁੱਹਈਆ ਕਰਵਾਉਣਗੇ ਤੇ ਇਸਦਾ ਸਿੱਧਾ ਲਾਹਾ ਗ੍ਰਾਹਕਾਂ ਨੂੰ ਮਿਲੇਗਾ।ਦੱਸ ਦਈਏ ਕਿ ਇਸ ਸਾਲ ਫਲਾਂ ਤੇ ਸਬਜੀਆਂ ਦੇ ਮੁੱਲਾਂ ਵਿੱਚ ਬੀਤੇ 32 ਸਾਲਾਂ ਦਾ ਸਭ ਤੋਂ ਤੇਜੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਇਸ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਖਰਾਬ ਮੌਸਮ, ਜੋ ਮਹਿੰਗਾਈ ਦਾ ਮੁੱਖ ਕਾਰਨ ਮੰਨਿਆਂ ਜਾ ਰਿਹਾ ਹੈ।