Home » ਆਕਲੈਂਡ ‘ਚ ਅੱਜ ਤੜਕੇ ਚੋਰੀ ਕਰਨ ਵਾਲੇ ਪੁਲਿਸ ਨੇ ਕੀਤੇ ਗ੍ਰਿਫਤਾਰ…
Home Page News New Zealand Local News NewZealand

ਆਕਲੈਂਡ ‘ਚ ਅੱਜ ਤੜਕੇ ਚੋਰੀ ਕਰਨ ਵਾਲੇ ਪੁਲਿਸ ਨੇ ਕੀਤੇ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਪੁਆਇੰਟ ਸ਼ੈਵਲੀਅਰ ਵਿੱਚ ਅੱਜ ਸਵੇਰੇ ਇੱਕ ਵਪਾਰਕ ਜਾਇਦਾਦ ਤੇ ਹੋਈ ਚੋਰੀ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਵੇਰੇ 4.30 ਵਜੇ ਪੁਆਇੰਟ ਸ਼ੈਵਲੀਅਰ ਰੋਡ ‘ਤੇ ਹੋਈ ਚੋਰੀ ਦੀਆਂ ਰਿਪੋਰਟਾਂ ਮਿਲੀ ਸੀ।ਇਸ ਵਾਰਦਾਤ ਵਿੱਚ ਵਰਤੀ ਗਈ ਇੱਕ ਕਾਰ ਨੂੰ ਹੁਈਆ ਰੋਡ ‘ਤੇ ਛੱਡ ਇਹ ਚੋਰਾਂ ਦਾ ਗਰੁੱਪ ਦੂਜੀ ਕਾਰ ਵਿੱਚ ਭੱਜ ਗਿਆ, ਜਿਸ ਨੂੰ ਪੁਲਿਸ ਨੇ ਸੇਵੋਏ ਰੋਡ, ਗਲੇਨ ਈਡਨ ‘ਤੇ ਛੱਡਿਆ ਹੋਇਆ ਪਾਇਆ।ਅਤੇ ਪੁਲਿਸ ਨੇ ਨੇੜਿਓਂ ਹੀ ਇਹਨਾਂ ਚਾਰ ਵਿਅਕਤੀਆਂ ਨੂੰ ਲੱਭ ਗ੍ਰਿਫ਼ਤਾਰ ਕਰ ਲਿਆਂ।ਇਹਨਾਂ ਕੋਲ਼ੋਂ ਚੋਰੀ ਕੀਤੀਆਂ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਮਾਲਕ ਨੂੰ ਵਾਪਸ ਕਰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਇੱਕ 18 ਸਾਲਾ ਵਿਅਕਤੀ ਨੂੰ ਆਉਣ ਵਾਲੇ ਦਿਨਾਂ ਵਿੱਚ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ, ਜਦਕਿ ਤਿੰਨ ਵਿਅਕਤੀਆਂ ਨੂੰ ਯੂਥ ਏਡ ਲਈ ਰੈਫਰ ਕੀਤਾ ਗਿਆ ਹੈ।