Home » ਚੋਰੀ ਦੀ ਕਾਰ ਵਿੱਚ ਪੁਲਿਸ ਤੋਂ ਭੱਜੇ 6 ਵਿਅਕਤੀ ਗ੍ਰਿਫਤਾਰ…
Home Page News • New Zealand Local News • NewZealand

ਚੋਰੀ ਦੀ ਕਾਰ ਵਿੱਚ ਪੁਲਿਸ ਤੋਂ ਭੱਜੇ 6 ਵਿਅਕਤੀ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਵਿੱਚ ਅੱਜ ਬੀਤੀ ਰਾਤ ਚੋਰੀ ਦੀ ਕਾਰ ਵਿੱਚ ਪੁਲਿਸ ਤੋਂ ਭੱਜੇ 6 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆਂ ਗਿਆਂ ਹੈ।ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 9.20 ਵਜੇ ਐਪਸਮ ਦੇ ਦੱਖਣੀ ਮੋਟਰਵੇਅ ‘ਤੇ ਚੋਰੀ ਹੋਏ ਵਾਹਨ ਨੂੰ ਚਲਾਉਂਦੇ ਹੋਏ ਦੇਖਿਆ ਗਿਆ।ਪੁਲਿਸ ਨੇ ਰੁਕਣ ਲਈ ਇਸ਼ਾਰਾ ਕੀਤਾ ਗਿਆ ਪਰ ਵਾਹਨ ਨਹੀਂ ਰੁਕਿਆ।ਪੁਲਿਸ ਵੱਲੋ ਰੋਡ ਸਪਾਈਕਸ ਤੈਨਾਤ ਕੀਤੇ ਗਏ ਜਿਸ ਤੋ ਬਾਅਦ ਵਾਹਨ ਦੱਖਣ-ਪੂਰਬੀ ਹਾਈਵੇਅ ਆਫ-ਰੈਂਪ ਤੇ ਪੈਨਰੋਜ਼ ਨੇੜੇ ਮੋਟਰਵੇਅ ‘ਤੇ ਰੁਕ ਗਿਆ।ਪੁਲਿਸ ਵੱਲੋਂ ਛੇ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।