Home » ਨਿਊਜ਼ੀਲੈਂਡ ਦੀ ਮਸ਼ਹੂਰ ਰੇਡੀਓ ਹੋਸਟ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਲੱਗੇ ਦੋਸ਼…
Home Page News • New Zealand Local News • NewZealand

ਨਿਊਜ਼ੀਲੈਂਡ ਦੀ ਮਸ਼ਹੂਰ ਰੇਡੀਓ ਹੋਸਟ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਲੱਗੇ ਦੋਸ਼…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੀ ਇੱਕ ਹਾਈ ਪ੍ਰੋਫਾਈਲ ਰੇਡੀਓ ਹੋਸਟ ‘ਤੇ ਸ਼ਰਾਬ ਦੀ ਕਾਨੂੰਨੀ ਸੀਮਾ ਤੋਂ ਲਗਭਗ ਚਾਰ ਗੁਣਾ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ।ਅਦਾਲਤ ਦੇ ਦਸਤਾਵੇਜ਼ ਦਿਖਾਉਂਦੇ ਹਨ ਕਿ ਔਰਤ ਨੇ 30 ਦਸੰਬਰ 2022 ਨੂੰ ਆਕਲੈਂਡ ਵਿੱਚ ਡਰਾਈਵਿੰਗ ਕਰਦੇ ਸਮੇਂ ਕਥਿਤ ਤੌਰ ‘ਤੇ ਪ੍ਰਤੀ ਲੀਟਰ ਸਾਹ ਵਿੱਚ 976 ਮਾਈਕ੍ਰੋਗ੍ਰਾਮ ਅਲਕੋਹਲ ਪਾਈ ਗਈ ਹੈ ਜੋ ਕਿ ਪ੍ਰਤੀ ਲੀਟਰ ਸਾਹ ਦੀ 250mcg ਅਲਕੋਹਲ ਦੀ ਕਾਨੂੰਨੀ ਸੀਮਾ ਤੋਂ ਲਗਭਗ ਚਾਰ ਗੁਣਾ ਹੈ।ਇਸ ਰੇਡੀਓ ਹੋਸਟ ਔਰਤ ਨੂੰ ਵੀਰਵਾਰ ਨੂੰ ਨੋਰਥਸ਼ੋਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਾ ਸੀ ਹਾਲਾਂਕਿ, ਪੇਸ਼ੀ ਮੁਲਤਵੀ ਕਰ ਦਿੱਤੀ ਗਈ ਸੀ।