Home » ਬਜਟ ‘ਤੇ ਬੋਲੇ CM ਕੇਜਰੀਵਾਲ- ‘ਦਿੱਲੀ ਵਾਲਿਆਂ ਨਾਲ ਫਿਰ ਮਤਰੇਆ ਵਤੀਰਾ…
Home Page News India India News

ਬਜਟ ‘ਤੇ ਬੋਲੇ CM ਕੇਜਰੀਵਾਲ- ‘ਦਿੱਲੀ ਵਾਲਿਆਂ ਨਾਲ ਫਿਰ ਮਤਰੇਆ ਵਤੀਰਾ…

Spread the news

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਚਮਕਦਾ ਸਿਤਾਰਾ ਹੈ। ਬਜਟ ਨੂੰ ਲੈ ਕੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਬਜਟ ਦੇ ਐਲਾਨ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਪ੍ਰਤੀਕਿਰਿਆ ਟਵਿੱਟਰ ਜ਼ਰੀਏ ਦਿੱਤੀ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ‘ਚ ਕਿਹਾ ਕਿ ਦਿੱਲੀ ਵਾਲਿਆਂ ਨਾਲ ਇਕ ਵਾਰ ਫਿਰ ਤੋਂ ਮਤਰੇਆ ਵਤੀਰਾ ਕੀਤਾ ਗਿਆ। ਦਿੱਲੀ ਵਾਲਿਆਂ ਨੇ ਪਿਛਲੇ ਸਾਲ 1.75 ਲੱਖ ਕਰੋੜ ਤੋਂ ਜ਼ਿਆਦਾ ਆਮਦਨ ਟੈਕਸ ਦਿੱਤਾ। ਉਸ ‘ਚੋਂ ਸਿਰਫ਼ 325 ਕਰੋੜ ਰੁਪਏ ਦਿੱਲੀ ਦੇ ਵਿਕਾਸ ਲਈ ਦਿੱਤੇ। ਇਹ ਤਾਂ ਦਿੱਲੀ ਵਾਲਿਆਂ ਨਾਲ ਘੋਰ ਅਨਿਆਂ ਹੈ।  ਕੇਜਰੀਵਾਲ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ਇਸ ਬਜਟ ‘ਚ ਮਹਿੰਗਾਈ ਤੋਂ ਕੋਈ ਰਾਹਤ ਨਹੀਂ। ਉਲਟਾ ਇਸ ਬਜਟ ਨਾਲ ਮਹਿੰਗਾਈ ਹੀ ਵਧੇਗੀ। ਬੇਰੁਜ਼ਗਾਰੀ ਦੂਰ ਕਰਨ ਦੀ ਕੋਈ ਠੋਸ ਯੋਜਨਾ ਨਹੀਂ ਹੈ। ਸਿੱਖਿਆ ਬਜਟ ਘਟਾ ਕੇ 2.64 ਫ਼ੀਸਦੀ ਤੋਂ 2.5 ਫ਼ੀਸਦੀ ਕਰਨਾ ਮੰਦਭਾਗਾ ਹੈ। ਸਿਹਤ ਬਜਟ ਘਟਾ ਕੇ 2.2 ਫ਼ੀਸਦੀ ਤੋਂ 1.98 ਫ਼ੀਸਦੀ ਕਰਨਾ ਹਾਨੀਕਾਰਕ ਹੈ।