Home » 6 ਮਿਲੀਅਨ ਦੀ ਡਰੱਗ ਨਾਲ ਦੋ ਭਾਰਤੀ ਗ੍ਰਿਫਤਾਰ…
Home Page News India World World News

6 ਮਿਲੀਅਨ ਦੀ ਡਰੱਗ ਨਾਲ ਦੋ ਭਾਰਤੀ ਗ੍ਰਿਫਤਾਰ…

Spread the news

ਬਰੈਂਪਟਨ, ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ)ਅਮਰੀਕਾ- ਕੈਨੇਡਾ ਦੇ ਬਲੂ ਵਾਟਰ ਬ੍ਰਿਜ ਤੋਂ ਇੱਕ ਟਰਾਂਸਪੋਰਟ ਟਰੱਕ ਜਰਿਏ 6 ਮਿਲੀਅਨ ਦੀ ਕੋਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਚ ਬਰੈਂਪਟਨ ਨਾਲ ਸਬੰਧਤ ਦੋ ਟਰੱਕ ਡਰਾਈਵਰ ਗ੍ਰਿਫਤਾਰ ਅਤੇ ਚਾਰਜ ਕੀਤੇ ਗਏ ਹਨ । ਫੜੇ ਗਏ ਕਥਿਤ ਦੋਸ਼ੀਆ ਦੀ ਪਛਾਣ ਵਿਕਰਮ ਦੱਤਾ (44) ਅਤੇ ਗੁਰਿੰਦਰ ਸਿੰਘ (61) ਦੋਵੇਂ ਬਰੈਂਪਟਨ ਵਾਸੀਆ ਦੇ ਤੌਰ ਤੇ ਹੋਈ ਹੈ। 2022 ਵਿੱਚ ਬਲੂ ਵਾਟਰ ਬ੍ਰਿਜ ‘ਤੇ ਇਹ ਛੇਵੀ ਵੱਡੀ ਨਸ਼ਿਆ ਦੀ ਬਰਾਮਦਗੀ ਹੈ, ਇਸਤੋਂ ਪਹਿਲਾਂ ਘੱਟੋ-ਘੱਟ ਪੰਜ ਟਰੱਕਾਂ ਰਾਹੀ ਸਾਰਨੀਆ ਬਾਰਡਰ ਵਿਖੇ ਡਰੱਗ ਲੰਘਾਉਣ ਦੀ ਕੋਸ਼ਿਸ਼ ਦੌਰਾਨ ਜਨਵਰੀ ਚ 265 ਕਿਲੋਗ੍ਰਾਮ ਹੈਰੋਇਨ, ਕੋਕੀਨ ਅਤੇ ਮੇਥਾਮਫੇਟਾਮਾਈਨ ਜ਼ਬਤ ਕੀਤੀ ਗਈ ਸੀ, ਜਦੋਂ ਕਿ ਅਪ੍ਰੈਲ ਚ 60 ਕਿਲੋਗ੍ਰਾਮ ਕੋਕੀਨ ਫੜੀ ਗਈ ਸੀ, ਜੂਨ ਚ 100 ਕੋਕੀਨ ਦੀਆਂ ਇੱਟਾ ਅਤੇ ਅਕਤੂਬਰ ਚ ਫਿਰ 224 ਕਿਲੋ ਕੋਕੀਨ ਬਰਾਮਦ ਕੀਤੀ ਗਈ ਸੀ। ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਚ ਹਰ ਰੋਜ 20 ਜਣੇ ਉਵਰਡੋਜ ਨਾਲ ਮਾਰੇ ਜਾ ਰਹੇ ਹਨ ਪਰ ਨਸ਼ੇ ਦੇ ਤਸਕਰ ਬਾਰਡਰ ਤੇ ਮੁਸ਼ਤੈਦੀ ਹੋਣ ਦੇ ਬਾਵਜੂਦ ਲਗਾਤਾਰ ਖਤਰਨਾਕ ਨਸ਼ੇ ਕੈਨੇਡਾ ਲੰਘਾਉਣ ਚ ਲੱਗੇ ਹੋਏ ਹਨ।