Home » ਵਾਹਗਾ ਬਾਰਡਰ ‘ਤੇ ਸੈਲਾਨੀ ਨਾਲ ਸਨੈਚਿੰਗ, ਪਰਸ ਖੋਹਣ ਦੌਰਾਨ ਆਟੋ ਤੋਂ ਡਿੱਗ ਕੇ ਮੌਤ…
Home Page News India India News

ਵਾਹਗਾ ਬਾਰਡਰ ‘ਤੇ ਸੈਲਾਨੀ ਨਾਲ ਸਨੈਚਿੰਗ, ਪਰਸ ਖੋਹਣ ਦੌਰਾਨ ਆਟੋ ਤੋਂ ਡਿੱਗ ਕੇ ਮੌਤ…

Spread the news

ਅੰਮ੍ਰਿਤਸਰ ਵਿੱਚ ਅਟਾਰੀ ਸਰਹੱਦ ਨੇੜੇ ਇੱਕ ਆਟੋ ਰਿਕਸ਼ਾ ਤੋਂ ਡਿੱਗਣ ਕਾਰਨ ਇੱਕ 28 ਸਾਲਾ ਸੈਲਾਨੀ ਲੜਕੀ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋ ਬਾਈਕ ਸਵਾਰ ਸਨੈਚਰਾਂ ਨੇ ਚੱਲਦੇ ਆਟੋ-ਰਿਕਸ਼ਾ ਵਿਚੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਪਛਾਣ 28 ਸਾਲਾ ਗੰਗਾ ਵਜੋਂ ਹੋਈ ਹੈ, ਉਹ ਸਿੱਕਮ ਦੇ ਗੰਗਟੋਕ ਦੀ ਰਹਿਣ ਵਾਲੀ ਹੈ। ਫਿਲਹਾਲ ਉਹ ਆਗਰਾ ‘ਚ ਰਹਿ ਰਹੀ ਸੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਟਾਰੀ-ਵਾਹਗਾ ਸਰਹੱਦ ਨੇੜੇ ਬਾਈਕ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਚੱਲਦੇ ਆਟੋ ਰਿਕਸ਼ਾ ਤੋਂ ਲੜਕੀ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਈ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।