Home » ਦਿੱਲੀ-ਨਿਊਯਾਰਕ ਫਲਾਈਟ ‘ਚ ਏਅਰ ਹੋਸਟਸ ਵੱਲੋਂ ਕੈਂਸਰ ਪੀੜਤ ਨਾਲ ਦੁਰਵਿਵਹਾਰ, ਮਦਦ ਮੰਗਣ ‘ਤੇ ਜਹਾਜ਼ ਤੋਂ ਉਤਰਿਆ…
Home Page News India India News

ਦਿੱਲੀ-ਨਿਊਯਾਰਕ ਫਲਾਈਟ ‘ਚ ਏਅਰ ਹੋਸਟਸ ਵੱਲੋਂ ਕੈਂਸਰ ਪੀੜਤ ਨਾਲ ਦੁਰਵਿਵਹਾਰ, ਮਦਦ ਮੰਗਣ ‘ਤੇ ਜਹਾਜ਼ ਤੋਂ ਉਤਰਿਆ…

Spread the news

ਦਿੱਲੀ IGI ਹਵਾਈ ਅੱਡੇ ‘ਤੇ ਨਿਊਯਾਰਕ ਜਾ ਰਹੀ ਅਮਰੀਕੀ ਏਅਰਲਾਈਨਜ਼ ਦੀ ਫਲਾਈਟ ਤੋਂ ਕੈਂਸਰ ਪੀੜਤ ਮਹਿਲਾ ਯਾਤਰੀ ਨੂੰ ਕਥਿਤ ਤੌਰ ‘ਤੇ ਉਤਾਰ ਦਿੱਤਾ ਗਿਆ। ਔਰਤ ਦੀ ਹਾਲ ਹੀ ਵਿੱਚ ਸਰਜਰੀ ਹੋਈ ਸੀ। ਦਿੱਲੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ 30 ਜਨਵਰੀ ਦੀ ਹੈ। ਰਿਪੋਰਟ ਮੁਤਾਬਕ ਯਾਤਰੀ ਮੀਨਾਕਸ਼ੀ ਸੇਨਗੁਪਤਾ ਨੇ ਓਵਰਹੈੱਡ ਕੈਬਿਨ ‘ਚ 5 ਪੌਂਡ ਵਜ਼ਨ ਦਾ ਹੈਂਡਬੈਗ ਰੱਖਣ ਲਈ ਫਲਾਈਟ ਅਟੈਂਡੈਂਟ ਤੋਂ ਮਦਦ ਮੰਗੀ ਸੀ ਪਰ ਏਅਰ ਹੋਸਟੈੱਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ‘ਇਹ ਉਸ ਦਾ ਕੰਮ ਨਹੀਂ ਹੈ’।ਦਿੱਲੀ ਪੁਲਿਸ ਅਤੇ ਸਿਵਲ ਏਅਰ ਨੂੰ ਦਿੱਤਾ ਸ਼ਿਕਾਇਤ ਵਿੱਚ ਮੀਨਾਕਸ਼ੀ ਨੇ ਕਿਹਾ, ‘ਮੈਂ ਆਪਣੀ ਸੀਟ ਤੱਕ ਪਹੁੰਚਣ ਲਈ ਵ੍ਹੀਲਚੇਅਰ ਦੀ ਮਦਦ ਵੀ ਮੰਗੀ ਸੀ, ਮੈਂ ਬਰੇਸ ਪਾਈ ਹੋਈ ਸੀ ਜੋ ਸਾਰਿਆਂ ਨੂੰ ਦਿਖਾਈ ਦੇ ਰਹੀ ਸੀ। ਮੈਂ ਸਰਜਰੀ ਤੋਂ ਇੰਨੀ ਕਮਜ਼ੋਰ ਹੋ ਗਈ ਹਾਂ ਕਿ ਮੈਨੂੰ ਤੁਰਨ ਅਤੇ ਭਾਰ ਚੁੱਕਣ ਵਿਚ ਬਹੁਤ ਮੁਸ਼ਕਲ ਆਉਂਦੀ ਹੈ।” ਅੱਗੇ ਕਿਹਾ ਕਿ ਗਰਾਊਂਡ ਸਟਾਫ ਬਹੁਤ ਮਦਦਗਾਰ ਸੀ ਪਰ ਜਹਾਜ਼ ਦੇ ਅੰਦਰ ਮੈਂ ਏਅਰ ਹੋਸਟੈਸ ਨੂੰ ਆਪਣੀ ਸਮੱਸਿਆ ਦੱਸੀ ਅਤੇ ਉਸ ਤੋਂ ਮੇਰਾ ਹੈਂਡ ਬੈਗ ਉਪਰਲੇ ਕੈਬਿਨ ਵਿਚ ਰੱਖਣ ਲਈ ਮਦਦ ਮੰਗੀ ਗਈ ਤਾਂ ਉਸ ਨੇ ਮਦਦ ਕਰਨ ਦੀ ਬਜਾਏ ਕਿਹਾ ਕਿ ‘ਇਹ ਉਸ ਦਾ ਕੰਮ ਨਹੀਂ ਹੈ’।ਸੇਨਗੁਪਤਾ ਨੇ ਅੱਗੇ ਦੱਸਿਆ ਕਿ ਉਹ ਏਅਰ ਹੋਸਟੈੱਸ ਤੋਂ ‘ਵਾਰ-ਵਾਰ’ ਮਦਦ ਮੰਗਦੀ ਰਹੀ ਪਰ ਉਸ ਨੇ ਨਜ਼ਰਅੰਦਾਜ਼ ਕੀਤਾ ਅਤੇ ਉਨ੍ਹਾਂ ਨੂੰ ਕੰਮ ਖੁਦ ਕਰਨ ਲਈ ਕਹਿ ਕੇ ਅੱਗੇ ਵਧ ਗਈ। ਉਨ੍ਹਾਂ ਅੱਗੇ ਕਿਹਾ, “ਉਸਦਾ (ਏਅਰ ਹੋਸਟਸ) ਦਾ ਵਿਵਹਾਰ ਬਹੁਤ ਰੁੱਖਾ ਸੀ।” ਜਦੋਂ ਮੈਂ ਏਅਰ ਹੋਸਟਸ ਬਾਰੇ ਹੋਰ ਫਲਾਈਟ ਅਟੈਂਡੈਂਟਾਂ ਕੋਲ ਸ਼ਿਕਾਇਤ ਕਰਨ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਮੈਨੂੰ ਕਿਹਾ, ‘ਜੇਕਰ ਮੈਂ ਇੱਥੇ ਅਸਹਿਜ ਹਾਂ, ਤਾਂ ਮੈਨੂੰ ਡੀ-ਬੋਰਡ ਹੋ ਜਾਣਾ ਚਾਹੀਦਾ ਹੈ। ਉਹ ਮੈਨੂੰ ਫਲਾਈਟ ਤੋਂ ਉਤਾਰਨ ਲਈ ਤਿਆਰ ਸਨ।ਇਸ ਘਟਨਾ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਲੋਕਾਂ ਨੇ ਨਾਗਰਿਕ ਹਵਾਬਾਜ਼ੀ ਮੰਤਰਾਲੇ (MoCA) ਅਤੇ ਦਿੱਲੀ ਮਹਿਲਾ ਕਮਿਸ਼ਨ (DCW) ਨੂੰ ਨੋਟਿਸ ਲੈਣ ਦੀ ਬੇਨਤੀ ਕੀਤੀ। ਇਸ ਦੌਰਾਨ, ਭਾਰਤ ਦੇ ਰੈਗੂਲੇਟਰ – ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਅਮਰੀਕੀ ਏਅਰਲਾਈਨਜ਼ ਤੋਂ ਰਿਪੋਰਟ ਮੰਗੀ ਹੈ।ਇਸ ਦੇ ਨਾਲ ਹੀ ਏਅਰਲਾਈਨ ਦੇ ਅਧਿਕਾਰੀ ਨੇ ਟਵੀਟ ਕੀਤਾ ਹੈ ਕਿ ‘ਉਨ੍ਹਾਂ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਉਨ੍ਹਾਂ ਦੀ ਗਾਹਕ ਸੰਬੰਧ ਟੀਮ ਨੇ ਮਿਸ ਸੇਨਗੁਪਤਾ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਟਿਕਟ ਦਾ ਰਿਫੰਡ ਦੇਣ ਦੀ ਕੋਸ਼ਿਸ਼ ਕੀਤੀ ਹੈ।’ ਅਧਿਕਾਰਤ ਟਵੀਟ ਕਿ, 30 ਜਨਵਰੀ ਨੂੰ, ਅਮੈਰੀਕਨ ਏਅਰਲਾਈਨਜ਼ ਦੀ ਉਡਾਣ 293 ਦਿੱਲੀ (DEL) ਤੋਂ ਨਿਊਯਾਰਕ (JFK) ਵਿਚੋਂ ਮਹਿਲਾ ਯਾਤਰੀ ਨੂੰ ਰਵਾਨਗੀ ਤੋਂ ਪਹਿਲਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਉਤੇ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਦੀ ਕਸਟਮਰ ਰਿਲੇਸ਼ਨ ਟੀਮ ਨੇ ਮਹਿਲਾ ਯਾਤਰੀ ਨੂੰ ਰਿਫੰਡ ਦੇਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ।