Home » ਵਾਈਕਾਟੋ ‘ਚ ਇੱਕ ਮੁਰਗੀ ਫਾਰਮ ‘ਤੇ ਲੱਗੀ ਅੱਗ,75,000 ਮੁਰਗੀਆਂ ਦੀ ਮੌਤ…
Home Page News New Zealand Local News NewZealand

ਵਾਈਕਾਟੋ ‘ਚ ਇੱਕ ਮੁਰਗੀ ਫਾਰਮ ‘ਤੇ ਲੱਗੀ ਅੱਗ,75,000 ਮੁਰਗੀਆਂ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਵਾਈਕਾਟੋ ਵਿੱਚ ਇੱਕ ਮੁਰਗੀ ਫਾਰਮ ‘ਤੇ ਅੱਗ ਲੱਗਣ ਕਾਰਨ ਅੰਡੇ ਦੇਣ ਵਾਲੀਆਂ 75,000 ਮੁਰਗੀਆਂ ਦੀ ਮੌਤ ਹੋ ਗਈ ਹੈ।ਓਰਿਨੀ ਦੇ ਓਲਡ ਰੋਡ ‘ਤੇ ਅੱਗ ਲੱਗਣ ਦੀ ਸੂਚਨਾ ਅੱਜ ਸਵੇਰੇ 7.45 ਵਜੇ ਦੇ ਕਰੀਬ ਫਾਇਰ ਐਂਡ ਐਮਰਜੈਂਸੀ ਨੂੰ ਦਿੱਤੀ ਗਈ।ਜਦੋਂ ਦੇ ਅਮਲੇ ਮੌਕੇ ‘ਤੇ ਪਹੁੰਚੇ ਤਾ ਅੱਗ ਬੜੇ ਭਿਆਨਕ ਤਰੀਕੇ ਨਾਲ ਫੈਲੀ ਹੋਈ ਸੀ।ਜ਼ੀਗੋਲਡ ਨਿਊਟ੍ਰੀਸ਼ਨ ਦੇ ਮੁੱਖ ਕਾਰਜਕਾਰੀ ਜੌਹਨ ਮੈਕਕੇ ਨੇ ਇੱਕ ਬਿਆਨ ਵਿੱਚ ਕਿਹਾ, “ਸਾਇਟ ‘ਤੇ ਮੌਜੂਦ ਸਾਰੇ ਬਾਰਾਂ ਸਟਾਫ ਮੈਂਬਰ ਸੁਰੱਖਿਅਤ ਹਨ।ਉਨ੍ਹਾਂ ਕਿਹਾ ਕਿ ਅੱਗ ਨੇ ਜਾਇਦਾਦ ‘ਤੇ 12 ਬਾਰਨ ਲੇਅਰ ਸ਼ੈੱਡਾਂ ਵਿੱਚੋਂ ਚਾਰ ਨੂੰ ਬੁਰੀ ਤਰਾ ਪ੍ਰਭਾਵਿਤ ਕੀਤਾ ਹੈ।ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਉਹਨਾ ਕਿਹਾ ਅੱਗ ਲੱਗਣ ਕਾਰਨ 75,000 ਪੰਛੀਆਂ ਦਾ ਮਰ ਜਾਣਾ ਸਾਡੇ ਲਈ ਬਹੁਤ ਦੁੱਖ ਦੀ ਖਬਰ ਹੈ।ਫਾਇਰ ਐਂਡ ਐਮਰਜੈਂਸੀ ਦੇ ਬੁਲਾਰੇ ਨੇ ਕਿਹਾ ਹੈ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆਂ ਹੈ।Zeagold ਨਿਊਜ਼ੀਲੈਂਡ ਵਿੱਚ ਸਭ ਤੋਂ ਵੱਡਾ ਅੰਡੇ ਉਤਪਾਦਕ ਹੈ, ਜੋ ਵੁੱਡਲੈਂਡ ਅਤੇ ਫਾਰਮਰ ਬ੍ਰਾਊਨ ਬ੍ਰਾਂਡਾਂ ਦੇ ਤਹਿਤ ਆਪਣੇ ਅੰਡੇ ਵੇਚਦਾ ਹਨ।ਨਿਊਜ਼ੀਲੈਂਡ ਦੇ ਵਿੱਚ ਪਹਿਲਾ ਹੀ ਅੰਡੇਆਂ ਦੀ ਭਾਰੀ ਕਮੀ ਕੁਝ ਮਹੀਨਿਆਂ ਤੋ ਚੱਲ ਰਹੀ ਹੈ