Home » ਤੁਰਕੀ ਤੇ ਸੀਰੀਆ ‘ਚ ਜ਼ਬਰਦਸਤ ਭੂਚਾਲ, ਨਾਲ 3000 ਤੋ ਵੱਧ ਲੋਕਾਂ ਦੀ ਮੌਤ…
Home Page News India World World News

ਤੁਰਕੀ ਤੇ ਸੀਰੀਆ ‘ਚ ਜ਼ਬਰਦਸਤ ਭੂਚਾਲ, ਨਾਲ 3000 ਤੋ ਵੱਧ ਲੋਕਾਂ ਦੀ ਮੌਤ…

Spread the news

ਤੁਰਕੀ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਮਾਚਾਰ ਏਜੰਸੀ ਏਐਫਪੀ ਮੁਤਾਬਕ ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵਿਚ ਸੋਮਵਾਰ ਨੂੰ 7.8 ਤੀਬਰਤਾ ਦਾ ਭੂਚਾਲ ਆਇਆ। ਅੰਕਾਰਾ, ਏਜੰਸੀ: ਤੁਰਕੀ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਮਾਚਾਰ ਏਜੰਸੀ ਏਐਫਪੀ ਮੁਤਾਬਕ ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵਿਚ ਸੋਮਵਾਰ ਨੂੰ 7.8 ਤੀਬਰਤਾ ਦਾ ਭੂਚਾਲ ਆਇਆ। ਕਰੀਬ ਇੱਕ ਮਿੰਟ ਤੱਕ ਚੱਲੇ ਇਸ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ। ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਜਾਣ ਕਾਰਨ 3000 ਤੋ ਵੱਧ ਲੋਕਾਂ ਦੀ ਮੌਤ ਹੋ ਗਈ।
ਕਈ ਇਮਾਰਤਾਂ ਢਹਿ ਗਈਆਂਸਰਕਾਰੀ ਪ੍ਰਸਾਰਕ ਟੀਆਰਟੀ ਦੀਆਂ ਤਸਵੀਰਾਂ ਵਿੱਚ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ ਅਤੇ ਲੋਕ ਬਚਣ ਲਈ ਬਰਫੀਲੀਆਂ ਸੜਕਾਂ ‘ਤੇ ਫਸੇ ਦਿਖਾਈ ਦਿੱਤੇ। ਰਾਇਟਰਜ਼ ਦੇ ਅਨੁਸਾਰ, ਭੂਚਾਲ ਲਗਪਗ ਇੱਕ ਮਿੰਟ ਤੱਕ ਚੱਲਿਆ ਅਤੇ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਦੱਸ ਦਈਏ ਕਿ ਇਸ ਖੇਤਰ ‘ਚ ਕਈ ਵਾਰ ਭੂਚਾਲ ਆ ਚੁੱਕੇ ਹਨ।