ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਹੋਏ ਇੱਕ ਹਾਦਸੇ ਤੋ ਬਾਅਦ ਰਾਹਗੀਰਾਂ ਨੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਕਿ ਹਾਦਸੇ ਕਾਰਨ ਮੋਟਰਵੇਅ ਤੇ ਭਾਰੀ ਜਾਮ ਲੱਗ ਗਿਆ ਜਿਸ ਨਾਲ ਕੰਮ ਤੇ ਜਾਣ ਵਾਲੇ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਬਣਿਆ।ਇਹ ਹਾਦਸਾ ਪਾਪਾਕੁਰਾ ਤੋ ਟਾਕਾਨੀਨੀ ਵਿਚਕਾਰ ਦੱਖਣੀ ਮੋਟਰਵੇਅ ‘ਤੇ ਦੋ-ਕਾਰਾਂ ਦੇ ਦਰਮਿਆਨ ਹੋਇਆ ਦੱਸਿਆ ਗਿਆ ਹੈ।ਹਾਦਸੇ ਦੀ ਸੂਚਨਾ ਪੁਲਿਸ ਨੂੰ ਸਵੇਰੇ 6:17 ਵਜੇ ਦੇ ਕਰੀਬ ਦਿੱਤੀ ਗਈ ਸੀ ਇਸ ਹਾਦਸੇ ਵਿੱਚ ਕਿਸੇ ਦੇ ਗੰਭੀਰ ਸੱਟਾਂ ਦੀ ਰਿਪੋਰਟ ਨਹੀਂ ਹੈ ਪਰ ਆਵਾਜਾਈ ਵਿੱਚ ਵੱਡਾ ਵਿਗਨ ਪਿਆ ਜਿਸ ਕਾਰਨ ਮੋਟਰਵੇਅ ਤੇ ਬੰਬੇ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ । ਤਾਜਾ ਜਾਣਕਾਰੀ ਵਿੱਚ ਸੜਕ ਅਧਿਕਾਰੀਆਂ ਨੇ ਕਿਹਾ ਕਿ ਉੱਤਰ ਵੱਲ ਜਾਣ ਵਾਲੀਆਂ ਸਾਰੀਆਂ ਲੇਨਾਂ ਦੁਬਾਰਾ ਖੋਲ ਦਿੱਤਾ ਗਿਆ ਹੈ।
