Home » ਕੈਂਟਰਬਰੀ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਚਾਰ ਲੋਕ ਜ਼ਖਮੀ…
Home Page News New Zealand Local News NewZealand

ਕੈਂਟਰਬਰੀ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਚਾਰ ਲੋਕ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਉੱਤਰੀ ਕੈਂਟਰਬਰੀ ਵਿੱਚ ਰੰਗੀਓਰਾ ਨੇੜੇ ਇੱਕ ਗੰਭੀਰ ਹਾਦਸੇ ਤੋਂ ਬਾਅਦ ਚਾਰ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।ਇਹ ਹਾਦਸਾ ਅੱਜ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਫਰਨਸਾਈਡ ਅਤੇ ਲਾਈਨਸਾਈਡ ਸੜਕਾਂ ਦੇ ਚੌਰਾਹੇ ‘ਤੇ ਫਲੈਕਸਟਨ ਵਿੱਚ ਦੋ ਵਾਹਨ ਹਾਦਸੇ ਦੇ ਵਿਚਕਾਰ ਹੋਇਆ ਦੱਸਿਆ ਜਾ ਰਿਹਾ ਹੈ।ਇੱਕ ਬੁਲਾਰੇ ਨੇ ਦੱਸਿਆ ਕਿ ਚਾਰ ਸੇਂਟ ਜੌਨ ਐਂਬੂਲੈਂਸਾਂ ਪਹੁੰਚੀਆਂ ਜਿੱਥੇ ਚਾਰ ਲੋਕਾਂ ਨੂੰ – ਦੋ ਗੰਭੀਰ ਹਾਲਤ ਵਿੱਚ ਅਤੇ ਦੋ ਦਰਮਿਆਨੀ ਹਾਲਤ ਵਿੱਚ – ਕ੍ਰਾਈਸਟਚਰਚ ਹਸਪਤਾਲ ਵਿੱਚ ਲਜਾਇਆਂ ਗਿਆ।ਹਾਦਸੇ ਦੀ ਜਾਂਚ ਲਈ ਰੋਡ ਨੂੰ ਵੀ ਬੰਦ ਕੀਤਾ ਗਿਆਂ ਹੈ।