Home » ਆਕਲੈਂਡ ਮੋਟਰਵੇਅ ‘ਤੇ ਫ਼ਰਾਰ ਹੋਏ ਤੀਜੇ ਕੈਦੀ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ…
Home Page News New Zealand Local News NewZealand

ਆਕਲੈਂਡ ਮੋਟਰਵੇਅ ‘ਤੇ ਫ਼ਰਾਰ ਹੋਏ ਤੀਜੇ ਕੈਦੀ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਹਫ਼ਤੇ ਆਕਲੈਂਡ ਮੋਟਰਵੇਅ ‘ਤੇ ਕੈਦੀਆ ਨੂੰ ਜੇਲ੍ਹ ਲੈ ਕੇ ਜਾ ਰਹੇ ਵੈਨ ਵਿੱਚੋਂ ਫ਼ਰਾਰ ਹੋਏ ਕੈਦੀ ਵਿੱਚੋਂ ਜਿਸ ਤੀਸਰੇ ਕੈਦੀ ਦੀ ਪੁਲਿਸ ਨੂੰ ਭਾਲ ਸੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆਂ ਗਿਆਂ ਹੈ।ਇਸ ਤੋ ਪਹਿਲਾ ਪੁਲਿਸ ਵੱਲੋਂ ਮੰਗਲਵਾਰ ਰਾਤ ਨੂੰ ਇੱਕ 24 ਸਾਲਾ ਵਿਅਕਤੀ ਅਤੇ ਇੱਕ 45 ਸਾਲਾ ਵਿਅਕਤੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ।ਅੱਜ ਪੁਲਿਸ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਤੀਜੇ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅੱਜ ਉਸ ਨੂੰ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜੋ ਕਿ ਅਦਾਲਤ ਦੀ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ, ਚੋਰੀ ਹੋਏ ਵਾਹਨ ਨਾਲ ਸਬੰਧਤ ਅਪਰਾਧਾਂ ਅਤੇ ਹੋਰ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।ਪੁਲਿਸ ਨੇ ਲੋਕਾਂ ਦੇ ਸਹਿਯੋਗ ਅਤੇ ਚੌਕਸੀ ਲਈ ਧੰਨਵਾਦ ਕੀਤਾ।